ਮੋਟਰਸਾਈਕਲ ਸਵਾਰ ਲੁਟੇਰਿਆਂ ਦੀ ਦਹਿਸ਼ਤ

You Are HerePunjab
Tuesday, March 21, 2017-12:33 AM

ਫ਼ਿਰੋਜ਼ਪੁਰ(ਕੁਮਾਰ)-ਸ਼ਹਿਰ ਤੇ ਛਾਉਣੀ 'ਚ ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਅਤੇ ਵਾਹਨ ਚੋਰਾਂ ਦੀ ਦਹਿਸ਼ਤ ਜਾਰੀ ਹੈ ਅਤੇ ਆਏ ਦਿਨ ਔਰਤਾਂ ਦੇ ਪਰਸ, ਚੇਨੀਆਂ ਅਤੇ ਮੋਬਾਇਲ ਖੋਹਣ ਤੇ ਬੈਂਕਾਂ, ਦੁਕਾਨਾਂ, ਪਾਰਕਾਂ ਦੇ ਬਾਹਰ ਆਦਿ ਤੇ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੇ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਲਗਭਗ ਰੋਜ਼ਾਨਾ ਹੀ ਘਟ ਰਹੀਆਂ ਹਨ। ਇਸ ਦੌਰਾਨ ਸ਼ਹਿਰ 'ਚ ਅਮਰ ਹਸਪਤਾਲ ਅਤੇ ਰੇਲਵੇ ਪੁਲ ਦੇ ਕੋਲ ਮੋਟਰਸਾਈਕਲ ਸਵਾਰ ਲੁਟੇਰਾ ਪਟਿਆਲਾ ਤੋਂ ਆਈ ਇਕ ਲੜਕੀ ਦਾ ਪਰਸ ਖੋਹ ਕੇ ਲੈ ਗਿਆ, ਜਿਸ 'ਚ 5 ਹਜ਼ਾਰ ਦੀ ਨਕਦੀ, ਮੋਬਾਇਲ ਤੇ ਹੋਰ ਸਾਮਾਨ ਸੀ। ਥਾਣਾ ਸਦਰ ਦੀ ਪੁਲਸ ਨੇ ਇਸ ਘਟਨਾ ਸਬੰਧੀ ਮੁਕੱਦਮਾ ਦਰਜ ਕਰਕੇ ਲੁਟੇਰੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਸਤਪਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਕੋਲ ਫਿਰੋਜ਼ਪੁਰ ਆਈ ਹੋਈ ਹੈ ਅਤੇ ਆਪਣੀ ਭੈਣ ਦੇ ਨਾਲ ਮੋਪੇਡ 'ਤੇ ਜਾ ਰਹੀ ਸੀ ਕਿ ਅਮਰ ਹਸਪਤਾਲ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਲੁਟੇਰਾ ਆਇਆ ਅਤੇ ਉਸਦਾ ਪਰਸ ਖੋਹ ਕੇ ਲੈ ਗਿਆ, ਜਿਸ 'ਚ ਉਕਤ ਸਾਮਾਨ ਸੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.