ਅੰਮ੍ਰਿਤਸਰ : ਅੰਮ੍ਰਿਤਸਰ ਸਥਿਤ ਸ੍ਰੀ ਗੁਰੁ ਰਾਮਦਾਸ ਜੀ ਇੰਟਰੈਸ਼ਨਲ ਏਅਰਪੋਰਟ ਤੋਂ ਉਡਾਣ ਭਰਨ ਵਾਲੇ ਪੰਜਾਬ ਦੇ ਲੋਕਾਂ ਲਈ ਚੰਗੀ ਖਬਰ ਹੈ ਕਿਉਂਕਿ ਰਾਜਾਸਾਂਸੀ ਏਅਰਪੋਰਟ 'ਤੇ ਅਜਿਹਾ ਸਿਸਟਮ ਚਾਲੂ ਕੀਤਾ ਗਿਆ ਹੈ ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਮੌਸਮ ਅਤੇ ਸੰਘਣੇ ਕੋਹਰੇ ਵਿਚ ਫਲਾਈਟ ਲੈਂਡ ਕਰਵਾਈ ਜਾ ਸਕਦੀ ਹੈ। ਕਈ ਵਾਰ ਸਰਦੀਆਂ ਦੇ ਦਿਨਾਂ ਵਿਚ ਕਈ ਇੰਟਰਨੈਸ਼ਨਲ ਫਲਾਈਟਾਂ ਸੰਘਣੇ ਕੋਹਰੇ ਕਾਰਨ ਦਿੱਲੀ ਏਅਰਪੋਰਟ ਵੱਲ ਡਾਇਵਰਟ ਕਰ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਕੈਟ-3ਬੀ ਸਿਸਟਮ ਲਗਾਉਣ ਨਾਲ ਹੁਣ ਅਜਿਹਾ ਨਹੀਂ ਹੋਵੇਗਾ। ਲਿਹਾਜ਼ਾ ਇਸ ਨਾਲ ਯਾਤਰੀਆਂ ਨੂੰ ਲਾਭ ਮਿਲੇਗਾ।
ਸ੍ਰੀ ਗੁਰੁ ਰਾਮਦਾਸ ਜੀ ਇੰਟਰੈਸ਼ਨਲ ਏਅਰਪੋਰਟ ਦੇ ਰਨਵੇ ਦੀ ਸਟ੍ਰੈਂਥਨਿੰਗ ਅਤੇ ਇਥੇ ਪਹਿਲਾਂ ਤੋਂ ਲੱਗੇ ਕੈਟ-2 ਬੀ ਸਿਸਟਮ ਦੀ ਜਗ੍ਹਾ ਕੈਟ-3ਬੀ ਸਿਸਟਮ ਲਗਾਉਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਡਾਇਰੈਕਟਰ ਜਨਰਲ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ) ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਏਅਰਪੋਰਟ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਬਾਅਦ ਨਾਰਥ ਇੰਡੀਆ ਦਾ ਦੂਜਾ ਅਜਿਹਾ ਇੰਟਰਨੈਸ਼ਨਲ ਏਅਰਪੋਰਟ ਹੋਵੇਗਾ ਜਿੱਥੇ ਕੈਟ-3 ਬੀ ਸਿਸਟਮ ਇੰਸਟਾਲ ਕੀਤਾ ਗਿਆ ਹੈ। ਇਸ ਨਾਲ ਸੰਘਣੇ ਕੋਹਰੇ ਵਿਚ ਵੀ ਜਹਾਜ਼ ਉਤਰ ਸਕਣਗੇ। ਪਿਛਲੇ ਮਹੀਨੇ ਦਿੱਲੀ ਤੋਂ ਆਈ ਡੀ. ਜੀ. ਸੀ. ਏ. ਦੀ ਤਿੰਨ ਮੈਂਬਰੀ ਕਮੇਟੀ ਨੇ ਪੂਰੀ ਤਰ੍ਹਾਂ ਨਰੀਖਣ ਕੀਤਾ ਸੀ। ਇਸ ਤੋਂ ਲਗਭਗ 19 ਦਿਨ ਬਾਅਦ 11 ਅਕਤੂਬਰ ਨੂੰ ਰਨਵੇ ਦੀ ਸਟ੍ਰੈਂਥਨਿੰਗ ਅਤੇ ਕੈਟ-3ਬੀ ਸਿਸਟਮ ਦੀ ਕਮਿਸ਼ਨਿੰਗ ਦੇ ਬਾਰੇ ਅਪਰੂਵਲ ਦੀ ਚਿੱਠੀ ਜਾਰੀ ਕਰ ਦਿੱਤੀ ਗਈ।
ਰਨਵੇ 1 ਨੂੰ ਸਟ੍ਰੈਂਥਨਿੰਗ ਕਰਨ ਅਤੇ ਕੈਟ-3ਬੀ ਇੰਸਟਾਲ ਕਰਨ ਦਾ ਕੰਮ ਪ੍ਰੋਜੈਕਟ ਇੰਚਾਰਜ ਗਗਨ ਮਲਿਕ ਦੀ ਦੇਖਰੇਖ ਵਿਚ ਪਿਛਲੇ ਸਾਲ ਅਪ੍ਰੈਲ ਵਿਚ ਸ਼ੁਰੂ ਕੀਤਾ ਗਿਆ ਸੀ ਜਿਹੜਾ ਇਸ ਸਾਲ ਮਈ 'ਚ ਖਤਮ ਹੋਇਆ। ਏਅਰਪੋਰਟ ਦੇ ਰਨਵੇ ਦੀ ਕੁੱਲ ਲੰਬਾਈ 3,650 ਮੀਟਰ ਹੈ। ਇਸ ਵਿਚੋਂ 2850 ਮੀਟਰ ਰਨਵੇ ਦੀ ਸਟ੍ਰੈਂਥਨਿੰਗ ਕੀਤੀ ਗਈ ਹੈ ਜਦਕਿ ਤਿੰਨ ਟੈਕਸੀ-ਵੇ ਈ, ਜੀ ਅਤੇ ਸੀ ਨੂੰ ਵੀ ਸਟ੍ਰੈਂਥਨਿੰਗ ਕੀਤਾ ਗਿਆ ਹੈ। ਕੈਟ-3 ਬੀ ਅਤੇ ਰਨਵੇ ਦੀ ਸਟ੍ਰੈਂਥਨਿੰਗ ਹੋਣ ਨਾਲ ਇਸ ਏਅਰਪੋਰਟ 'ਤੇ ਜਿੱਥੇ ਸੰਘਣੇ ਕੋਹਰੇ 'ਚ ਵੀ ਫਲਾਈਟ ਲੈਂਡ ਕਰਵਾਈ ਜਾ ਸਕੇਗੀ, ਉਥੇ ਹੀ ਰਨਵੇ ਦੀ ਮਜ਼ਬੂਤੀ ਕਾਰਨ ਬੋਇੰਗ 747 ਅਤੇ ਏਅਰ ਬਸ-340 ਵਰਗੇ ਏਅਰਕਰਾਫਟ ਵੀ ਆਸਾਨੀ ਨਾਲ ਉਤਰ ਸਕਣਗੇ।
ਕੀ ਹੈ ਕੈਟ-3ਬੀ ਸਿਸਟਮ
ਕੈਟ-3ਬੀ ਸਿਸਟਮ ਨਾਲ ਇਸ ਏਅਰਪੋਰਟ 'ਤੇ ਹਨ੍ਹੇਰੇ, ਸੰਘਣੇ ਕੋਹਰੇ ਅਤੇ ਕਿਸੇ ਵੀ ਤਰ੍ਹਾਂ ਦੇ ਮੌਸਮ ਵਿਚ ਜ਼ੀਰੋ ਵਿਜ਼ੀਬਿਲਟੀ ਹੋਣ 'ਤੇ ਕਿਸੇ ਵੀ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਜਾ ਸਕੇਗਾ। ਕੈਟ-3ਬੀ ਦੇ ਚੱਲਦੇ ਰਨਵੇ 'ਤੇ ਨਵੀਂ ਕਿਸਮ ਦੀਆਂ ਲਾਈਟਾਂ ਲਗਾਈਆਂ ਗਈਆਂ ਹਨ ਕਿਉਂਕਿ ਜਹਾਜ਼ ਦਾ ਪਾਇਲਟ ਰਨਵੇ 'ਤੇ ਲੱਗੀ ਲਾਈਟ ਨੂੰ ਪਛਾਣ ਕੇ ਹੀ ਜਹਾਜ਼ ਨੂੰ ਲੈਂਡ ਕਰਵਾਉਂਦਾ ਹੈ। ਉਥੇ ਹੀ ਦੂਸਰੇ ਪਾਸੇ ਕੈਟ-2 ਬੀ ਸਿਸਟਮ ਦੇ ਚੱਲਦੇ ਰਨਵੇ 'ਚ ਦਿਖਾਈ ਦੇਣ ਦੀ ਰੇਂਜ 350 ਮੀਟਰ ਤੋਂ ਉਪਰ ਹੋਣ 'ਤੇ ਹੀ ਜਹਾਜ਼ ਨੂੰ ਰਨਵੇ 'ਤੇ ਉਤਾਰਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਇਸ ਏਅਰਪੋਰਟ 'ਤੇ ਸਰਦੀਆਂ ਦੇ ਦਿਨਾਂ ਵਿਚ ਕਈ ਇੰਟਰਨੈਸ਼ਨਲ ਫਲਾਈਟਾਂ ਨੂੰ ਸੰਘਣੇ ਕੋਹਰੇ ਕਾਰਨ ਦਿੱਲੀ ਏਅਰਪੋਰਟ ਵੱਲ ਡਾਇਵਰਟ ਕਰਨਾ ਪੈਂਦਾ ਸੀ। ਅੰਮ੍ਰਿਤਸਰ ਏਅਰਪੋਰਟ ਤੋਂ ਹਰ ਰੋਜ਼ 23 ਫਲਾਈਟਾਂ ਉਡਾਨ ਭਰਦੀਆਂ ਹਨ। ਇਨ੍ਹਾਂ ਵਿਚ 16 ਡੋਮੇਸਟਿਕ ਜਦਕਿ 7 ਇੰਟਰਨੈਸ਼ਨਲ ਹੁੰਦੀਆਂ ਹਨ। ਹੁਣ ਜਦੋਂ ਅੰਮ੍ਰਿਤਸਰ ਏਅਰਪੋਰਟ 'ਤੇ ਕੈਟ-3ਬੀ ਸਿਸਟਮ ਲਾਗੂ ਹੋ ਗਿਆ ਹੈ ਤਾਂ ਇਸ ਨਾਲ ਸੁਭਾਵਿਕ ਹੀ ਯਾਤਰੀਆਂ ਨੂੰ ਕਾਫੀ ਲਾਭ ਮਿਲੇਗਾ।
ਸ਼ਹਿਰ 'ਚ ਭਾਰੀ ਵਾਹਨਾਂ ਦੀ ਐਂਟਰੀ ਬੰਦ ਹੋਵੇ
NEXT STORY