ਉੱਤਰਾਖੰਡ/ਜਲੰਧਰ— ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਚੁੱਕੀ ਹੈ। ਭਾਰੀ ਗਿਣਤੀ 'ਚ ਸ਼ਰਧਾਲੂਆਂ ਨੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਜਿਸਟਰੇਸ਼ਨ ਵੀ ਕਰਵਾ ਲਈ ਹੈ। ਸ਼ਰਧਾਲੂਆਂ ਦੇ ਆਉਣ ਲਈ ਫੌਜੀਆਂ ਨੇ ਸਖਤ ਮਿਹਨਤ ਦੇ ਨਾਲ ਗਲੇਸ਼ੀਅਰ ਹਟਾ ਕੇ ਇਥੇ ਰਸਤਾ ਸਾਫ ਕੀਤਾ ਹੈ। ਸ਼ਰਧਾਲੂਆਂ ਦੇ ਆਉਣ ਲਈ ਗਲੇਸ਼ੀਅਰ ਹਟਾ ਕੇ ਰਸਤਾ ਸਾਫ ਕਰਨ ਵਾਲੀ 418 ਸੁਤੰਤਰ ਖੇਤਰ ਦੀ ਕੰਪਨੀ ਇਕਾਈ ਦੇ ਫੌਜੀਆਂ ਨੂੰ ਉਨ੍ਹਾਂ ਦੇ ਇਸ ਮਹਾਨ ਉਪਰਾਲੇ ਲਈ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਸਨਮਾਨਤ ਕੀਤਾ ਗਿਆ। ਇਹ ਫੌਜੀ 1 ਮਹੀਨੇ ਤੋਂ ਰਸਤਾ ਸਾਫ ਕਰਨ ਦਾ ਕੰਮ ਕਰ ਰਹੇ ਸਨ। ਰਸਤਾ ਬਣਾਉਣ ਵਾਲੇ ਇਨ੍ਹਾਂ ਫੌਜੀਆਂ ਦੀ ਲਗਭਗ 1 ਮਹੀਨੇ ਦੀ ਮਿਹਨਤ ਤੋਂ ਬਾਅਦ ਗੋਬਿੰਦਘਾਟ ਵਾਪਸੀ ਹੋਈ ਹੈ। ਜ਼ਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 15 ਅਕਤੂਬਰ ਤੱਕ ਚੱਲੇਗੀ।
ਅਫੀਮ ਸਮੱਗਲਿੰਗ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਅਦਾਲਤ ਨੇ ਸੁਣਾਈ ਸਜ਼ਾ
NEXT STORY