ਜਲੰਧਰ : ਫਿਰੋਜ਼ਪੁਰ ਦੇ ਐਸ. ਐਸ. ਪੀ. ਮਨਮਿੰਦਰ ਸਿੰਘ ਦਾ ਜਲੰਧਰ ਦੇ ਹਰਨੰਦਾਸਪੁਰਾ ਵਿਚ ਸਰਕਾਰੀ ਸਨਮਾਨ ਨਾਲ ਦਾਹ ਸੰਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਐਸ. ਐਸ. ਪੀ. ਮਨਮਿੰਦਰ ਸਿੰਘ ਫਿਰੋਜ਼ਪੁਰ ਵਿਖੇ ਤਾਇਨਾਤ ਸਨ ਜਿਨ੍ਹਾਂ ਦਾ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਮਨਮਿੰਦਰ ਸਿੰਘ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ, ਇਕ ਪੁੱਤਰ ਅਤੇ ਇਕ ਧੀ ਹੈ।
ਉਨ੍ਹਾਂ ਦੇ ਬੇਟੇ ਅਤੇ ਧੀ ਦੋਵਾਂ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ, ਮਨੋਰੰਜਨ ਕਾਲੀਆ, ਕਮਲ ਸ਼ਰਮਾ, ਅਵਤਾਰ ਹੈਨਰੀ ਸਮੇਤ ਕਈ ਜ਼ਿਲਿਆਂ ਦੇ ਉੱਚ ਅਧਿਕਾਰੀ ਸ਼ਰਧਾਂਜਲੀ ਦੇਣ ਪਹੁੰਚੇ।
ਵਿਜੇ ਸਾਂਪਲਾ ਵਲੋਂ ਨਵੀਂ ਟੀਮ ਦਾ ਐਲਾਨ
NEXT STORY