ਚੰਡੀਗੜ੍ਹ : ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਕਨਵੀਨਰ ਅਤੇ ਮੌਜੂਦਾ ਆਪਣਾ ਪੰਜਾਬ ਪਾਰਟੀ ਦੇ ਆਗੂ ਸੁੱਚਾ ਸਿੰਘ ਛੋਟੇਪੁਰ 'ਤੇ ਹੋਏ ਸਟਿੰਗ ਆਪਰੇਸ਼ਨ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਛੋਟੇਪੁਰ ਦਾ ਸਟਿੰਗ ਆਪਰੇਸ਼ਨ ਕਰਨ ਵਾਲੇ ਗੁਰਲਾਭ ਸਿੰਘ ਨੇ ਸਟਿੰਗ ਮਾਮਲੇ ਦੀ ਪੂਰੀ ਸੱਚਾਈ ਬਿਆਨ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਇਹ ਸਟਿੰਗ ਕਰਨ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ਨੇ ਕਿਹਾ ਸੀ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਦਾ ਸਟਿੰਗ ਆਪਰੇਸ਼ਨ ਕੀਤਾ ਗਿਆ ਸੀ। ਜਿਸ ਵਿਚ ਉਹ ਵਿਧਾਨ ਸਭਾ ਚੋਣਾਂ 'ਚ ਟਿੱਕਟਾਂ ਦੇ ਬਦਲੇ ਪੈਸੇ ਲੈਂਦੇ ਦਿਖਾਏ ਗਏ ਸਨ। ਗੁਰਲਾਭ ਸਿੰਘ ਵਲੋਂ ਹੁਣ ਆਦਮੀ ਪਾਰਟੀ ਖਿਲਾਫ ਬੋਲਣ 'ਤੇ 'ਆਪ' ਦਾ ਇਸ 'ਤੇ ਕੀ ਸਪੱਸ਼ਟੀਕਰਨ ਹੋਵੇਗਾ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।
2 ਫਰਵਰੀ ਸ਼ਾਮ 5 ਵਜੇ ਤੋਂ ਬਾਅਦ ਚੋਣ ਜਲਸੇ ਅਤੇ ਲਾਊਡ ਸਪੀਕਰਾਂ ਦੇ ਪ੍ਰਯੋਗ 'ਤੇ ਰੋਕ
NEXT STORY