ਜ਼ੀਰਾ(ਕੰਡਿਆਲ)-ਘਰ ਦੀ ਜਗ੍ਹਾ ਕਾਰਨ ਪਏ ਘਰੇਲੂ ਕਲੇਸ਼ ਕਰ ਕੇ ਇਕ ਨੌਜਵਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਦਿੰਦਿਆਂ ਮ੍ਰਿਤਕ ਅਨਿਲ ਕੁਮਾਰ ਦੀ ਪਤਨੀ ਨੇਹਾ ਨੇ ਦੱਸਿਆ ਕਿ ਉਸਦਾ ਪਤੀ ਧੋਬੀ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਤੇ ਉਸਦਾ ਘਰ ਦੀ ਜਗ੍ਹਾ ਨੂੰ ਲੈ ਕੇ ਆਪਣੇ ਪਿਤਾ ਰਾਮ ਪ੍ਰਕਾਸ਼ ਨਾਲ ਝਗੜਾ ਚੱਲਦਾ ਸੀ। ਨੇਹਾ ਨੇ ਆਪਣੇ ਸਹੁਰੇ ਰਾਮ ਪ੍ਰਕਾਸ਼ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸਦਾ ਮੇਰੇ ਤੇ ਮੇਰੇ ਪਤੀ ਨਾਲ ਝਗੜਾ ਰਹਿੰਦਾ ਸੀ ਤੇ ਮੇਰੇ ਸਹੁਰੇ ਰਾਮ ਪ੍ਰਕਾਸ਼ ਨੇ ਅਨਿਲ ਕੁਮਾਰ 'ਤੇ ਐੱਸ. ਡੀ. ਐੱਮ. ਕੋਰਟ ਜ਼ੀਰਾ 'ਚ ਪੈਰਂੇਟਸ ਮੈਂਨਟੀਨੈਂਟ ਐਕਟ ਤਹਿਤ ਕੇਸ ਦਰਜ ਕਰਵਾਇਆ ਸੀ, ਜਿਸਦਾ ਫੈਸਲਾ ਕਰਦਿਆਂ ਕੋਰਟ ਨੇ ਮੇਰੇ ਪਤੀ ਨੂੰ ਆਪਣੇ ਪਿਤਾ ਨੂੰ ਖ਼ਰਚ ਲਈ ਹਰ ਮਹੀਨੇ 2 ਹਜ਼ਾਰ ਰੁਪਏ ਦੇਣ ਦਾ ਹੁਕਮ ਜਾਰੀ ਕੀਤਾ ਸੀ। ਉਸਨੇ ਕਿਹਾ ਕਿ ਜਦੋਂ ਇਸ ਸਬੰਧੀ ਹੁਕਮ ਦੀ ਕਾਪੀ ਮੇਰੇ ਪਤੀ ਨੂੰ ਮਿਲੀ ਤਾਂ ਅਨਿਲ ਕੁਮਾਰ ਨੇ ਪ੍ਰੇਸ਼ਾਨੀ ਕਾਰਨ ਸਲਫਾਸ ਨਿਗਲ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਟੀ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਵਕੀਲ 'ਤੇ ਹਮਲਾ ਕਰ ਕੇ ਨਕਦੀ ਤੇ ਸੋਨੇ ਦੀ ਚੇਨ ਖੋਹੀ, 1 ਲੁਟੇਰਾ ਕਾਬੂ
NEXT STORY