ਚੰਡੀਗੜ੍ਹ- ਚੋਣਾਂ ਦੌਰਾਨ ਵੱਡੇ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕੁਝ ਸਵਾਲਾਂ ਦੇ ਜਵਾਬ ਮੰਗੇ ਹਨ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੇ ਵੱਡੇ-ਵੱਡੇ ਦਾਅਵੇ ਕਾਂਗਰਸ ਵਲੋਂ ਕੀਤੇ ਜਾ ਰਹੇ ਹਨ ਅਤੇ ਜਿਹੜਾ ਬਜਟ ਮਨਪ੍ਰੀਤ ਵਲੋਂ ਪੇਸ਼ ਕੀਤਾ ਗਿਆ ਹੈ ਉਹ 10 ਸਾਲ ਪਹਿਲਾਂ ਹੀ ਪੇਸ਼ ਕਰ ਦਿੱਤਾ ਗਿਆ ਸੀ। ਸੁਖਬੀਰ ਨੇ ਕਿਹਾ ਕਿ ਉਹ ਮਨਪ੍ਰੀਤ ਤੋਂ ਕੁਝ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦੇ ਹਨ।
ਇਹ ਹਨ ਸੁਖਬੀਰ ਬਾਦਲ ਦੇ ਸਵਾਲ
1. ਸੁਖਬੀਰ ਨੇ ਕਿਹਾ ਕਿ ਮਨਪ੍ਰੀਤ ਬਾਦਲ ਇਹ ਦੱਸਣ ਕਿ ਕਿਸਾਨਾਂ ਦਾ ਕਿਹੜਾ ਕਰਜ਼ਾ ਮੁਆਫ ਹੋਇਆ ਹੈ? ਕਿਉਂਕਿ ਪੰਜਾਬ ਦੇ ਲੋਕ ਬਹੁਤ ਉਲਝਣ 'ਚ ਹਨ।
2. ਕਿਹੜੀ ਮਿਤੀ ਤੋਂ ਕਰਜ਼ਾ ਮੁਆਫ ਕੀਤਾ ਗਿਆ ਹੈ?
3. ਕੈਪਟਨ ਨੇ ਕਿਹਾ ਹੈ ਕਿ ਉਹ 5 ਰੁਪਏ ਯੂਨਿਟ ਬਿਜਲੀ ਇੰਡਸਟਰੀ ਨੂੰ ਦੇਣਗੇ। ਇਸ ਲਈ 1500 ਕਰੋੜ ਸਰਕਾਰ ਬਿਜਲੀ ਬੋਰਡ ਨੂੰ ਦੇਵੇਗੀ ਪਰ ਸਰਕਾਰ ਨੇ ਇਸ ਦਾ ਐਲਾਨ ਬਜਟ 'ਚ ਨਹੀਂ ਰੱਖਿਆ, ਇਸ ਕਰਕੇ ਇਹ ਗੱਲ ਝੂਠੀ ਹੈ।
4. ਪੰਜਾਬ ਵਿੱਤ ਕਮਿਸ਼ਨ ਨੂੰ ਅਜੇ ਪੰਜਾਬ 'ਚ ਕੋਈ ਪ੍ਰਾਵਧਾਨ ਨਹੀਂ ਦਿੱਤਾ। ਕੀ ਇਹ ਸੱਚ ਹੈ?
5. ਸ਼ਗਨ ਸਕੀਮ 21 ਹਜ਼ਾਰ ਦੇਣ ਦਾ ਕੋਈ ਪ੍ਰਾਵਧਾਨ ਨਹੀਂ ਹੈ ਅਜੇ, ਜੇ ਦੇ ਰਹੀ ਹੈ ਕਿਸ ਮਿਤੀ ਤੋਂ ਦਿੱਤੀ ਜਾਵੇਗੀ ਅਤੇ ਨਾਲ
ਹੀ ਪੈਨਸ਼ਨ ਸਕੀਮ 750 ਕਿਹੜੀ ਮਿਤੀ ਤੋਂ ਦਿੱਤੀ ਜਾਵੇਗੀ।
6. ਆਟਾ-ਦਾਲ ਸਕੀਮ 35 ਲੱਖ ਲੋਕਾਂ ਨੂੰ ਮਿਲ ਰਹੀ ਹੈ ਪਰ ਚੀਨੀ ਤੇ ਚਾਹ ਸਿਰਫ ਬੀ. ਪੀ. ਐੱਲ. ਕਾਰਡ ਧਾਰਕਾਂ ਨੂੰ ਮਿਲ ਰਹੀ ਹੈ ਮਤਲਬ 5 ਲੱਖ ਲੋਕਾਂ ਨੂੰ ਇਹ ਸਕੀਮ ਮਿਲੇਗੀ, ਕਿਉਂ?
ਦਿਲ 'ਚ ਛੇਕ ਹੋਣ ਕਰਕੇ ਹੋਈ ਸੀ ਬਾਈਪਾਸ ਸਰਜਰੀ, ਹੁਣ ਸੁਪਨਾ ਦੇਖਿਆ 'ਹਾਰਟ ਸਪੈਸ਼ਲਿਸਟ' ਬਣਨ ਦਾ
NEXT STORY