ਤਰਨਤਾਰਨ : ਇੱਥੇ ਹਰੀਕੇ ਪੱਤਣ 'ਚ ਪਾਣੀ 'ਤੇ ਚੱਲਣ ਵਾਲੀਆਂ ਬੱਸਾਂ ਦੇ ਨੂੰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪਹਿਲਾਂ ਹੀ ਡੋਬਣ ਦੀ ਤਿਆਰੀ ਕਰੀ ਬੈਠੇ ਹਨ। ਜੀ ਹਾਂ, ਤੁਹਾਨੂੰ ਵੀ ਇਹ ਸੁਣ ਕੇ ਹੈਰਾਨੀ ਹੋਵੇਗੀ ਪਰ ਸੁਖਬੀਰ ਬਾਦਲ ਨੇ ਬੱਸਾਂ ਨੂੰ ਡੋਬਣ ਦੀ ਗੱਲ ਖੁਦ ਕਹੀ ਹੈ।
ਖਡੂਰ ਸਾਹਿਬ 'ਚ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਚਾਰ ਕਰਨ ਪੁੱਜੇ ਸੁਖਬੀਰ ਬਾਦਲ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਕਾਂਗਰਸੀਆਂ ਨੂੰ ਪਾਣੀ ਵਾਲੀਆਂ ਬੱਸਾਂ 'ਚ ਬਿਠਾ ਕੇ ਡੋਬਾਂਗੇ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪੰਜਾਬ 'ਚ ਅਜਿਹੀਆਂ ਸੜਕਾਂ ਬਣਾਉਣਗੇ ਕਿ ਬੰਬ ਸੁੱਟਣ 'ਤੇ ਵੀ ਸੜਕਾਂ ਮਜ਼ਬੂਤ ਹੀ ਰਹਿਣਗੀਆਂ।
ਸਹੁਰਿਆਂ ਤੋਂ ਤੰਗ ਜਵਾਈ ਨੇ ਨਿਗਲਿਆ ਜ਼ਹਿਰ
NEXT STORY