ਨਵੀਂ ਦਿੱਲੀ\ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਬਾਦਲ ਪੰਜਾਬ ਦੀ ਸਿਆਸਤ ਤੋਂ ਸੁਰਖੁਰੂ ਹੋ ਕੇ ਅੱਜਕਲ ਆਪਣੀ ਸਿਹਤ ਵੱਲ ਕੁਝ ਜ਼ਿਆਦਾ ਹੀ ਧਿਆਨ ਦੇ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ 'ਚ ਹੋਈ ਅਕਾਲੀ ਦਲ ਦੀ ਹਾਰ ਤੋਂ ਬਾਅਦ ਸੁਖਬੀਰ ਬਾਦਲ ਦਿੱਲੀ 'ਚ ਰਹਿ ਕੇ ਆਪਣਾ ਭਾਰ ਘਟਾ ਰਹੇ ਹਨ। ਆਖਿਰਕਾਰ ਪੰਜਾਬ ਤੋਂ ਵਿਹਲੇ ਹੋਏ ਬਾਦਲ ਸਾਬ੍ਹ ਨੂੰ ਆਪਣਾ ਵੀ ਖਿਆਲ ਆ ਹੀ ਗਿਆ ਅਤੇ ਉਨ੍ਹਾਂ ਨੇ ਹੁਣ ਤੱਕ 6 ਕਿੱਲੋ ਭਾਰ ਘਟਾ ਲਿਆ ਹੈ।
ਭਾਰ ਘਟਾਉਣ ਲਈ ਉਹ ਹਫਤੇ 'ਚ ਘੱਟ ਤੋਂ ਘੱਟ 5 ਦਿਨ ਆਪਣਾ ਪਸੀਨਾ ਵਹਾ ਰਹੇ ਹਨ। ਕਸਰਤ ਤੋਂ ਇਲਾਵਾ ਉਹ ਖਾਣ ਪੀਣ ਵੱਲ ਵੀ ਖਾਸਾ ਧਿਆਨ ਦੇ ਰਹੇ ਹਨ। ਅਜੇ ਤਾਂ ਸਿਰਫ 6 ਕਿੱਲੋ ਭਾਰ ਹੀ ਘਟਿਆ ਹੈ, ਜਦਕਿ ਉਨ੍ਹਾਂ ਦਾ ਟੀਚਾ 10 ਕਿੱਲੋ ਭਾਰ ਘੱਟ ਕਰਨ ਦਾ ਹੈ। ਇੰਨਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਚੋਣਾਂ ਤੋਂ ਬਾਅਦ ਕੁੜਤੇ ਪਜਾਮੇ ਨੂੰ ਛੱਡ ਕੇ ਪੈਂਟ ਕਮੀਜ਼ ਪਹਿਨੀ ਵੀ ਨਜ਼ਰ ਆ ਰਹੇ ਹਨ। ਫਿਰੋਜ਼ਪੁਰ 'ਚ ਕਾਂਗਰਸ ਵਿਰੁੱਧ ਲਗਾਏ ਧਰਨੇ ਦੌਰਾਨ ਸੁਖਬੀਰ ਪੈਂਟ ਕਮੀਜ਼ ਵਿਚ ਨਜ਼ਰ ਆਏ ਸਨ।
ਦੱਸ ਦਈਏ ਕਿ ਸੁਖਬੀਰ ਬਾਦਲ ਜ਼ਿਆਦਾ ਸਮਾਂ ਦਿੱਲੀ 'ਚ ਹੀ ਬਿਤਾ ਰਹੇ ਹਨ ਪਰ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸੁਖਬੀਰ ਹਿੱਸਾ ਲੈਣਗੇ। ਜਿਸ ਵਿਚ ਉਹ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾਉਣਗੇ।
11 ਜ਼ਿਲਿਆਂ ਦੇ ਸਰਕਾਰੀ ਸਕੂਲਾਂ ਦੀ ਮੈਰਿਟ 'ਚ 'ਨੋ ਐਂਟਰੀ'
NEXT STORY