ਲੁਧਿਆਣਾ : 27 ਮਈ ਨੂੰ ਸੁਖਬੀਰ ਬਾਦਲ ਨੂੰ ਚੂੜੀਆਂ ਭੇਜਣ ਦਾ ਐਲਾਨ ਕਰਨ ਵਾਲੇ ਕਾਂਗਰਸੀ ਐਮ.ਪੀ. ਰਵਨੀਤ ਬਿੱਟੂ ਖਿਲਾਫ ਯੂਥ ਅਕਾਲੀ ਦਲ ਖੜ੍ਹਾ ਹੋ ਗਿਆ ਹੈ। ਯੂਥ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਉਹ ਵੀ ਵਿਕਾਸ ਦੇ ਮੁੱਦੇ 'ਤੇ ਬਿੱਟੂ ਨੂੰ ਘੇਰਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਸ਼ਹਿਰ ਵਿਚ ਕੋਈ ਅਤਾ-ਪਤਾ ਹੀ ਨਹੀਂ ਹੈ।
ਯੂਥ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਵਿਕਾਸ ਕਰਨ ਦਾ ਦਾਅਵਾ ਕਰਨ ਵਾਲੇ ਰਵਨੀਤ ਸਿੰਘ ਬਿੱਟੂ ਪਹਿਲਾਂ ਆਪਣੇ ਹਲਕੇ ਵਿਚ ਕੋਈ ਪੱਕਾ ਟਿਕਾਣਾ ਜ਼ਰੂਰ ਬਣਵਾ ਲੈਣ।
ਦੱਸਣਯੋਗ ਹੈ ਕਿ 27 ਮਈ ਨੂੰ ਕਮਿਸ਼ਨਰ ਰਾਹੀਂ ਕਾਂਗਰਸ ਵਲੋਂ ਸੁਖਬੀਰ ਬਾਦਲ ਨੂੰ ਚੂੜੀਆਂ ਭੇਜਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਜਵਾਬੀ ਕਾਰਵਾਈ ਵਜੋਂ 28 ਨੂੰ ਯੂਥ ਅਕਾਲੀ ਦਲ ਵਲੋਂ ਬਿੱਟੂ ਦੀ ਕੋਠੀ ਦਾ ਘਿਰਾਓ ਦੀ ਗੱਲ ਆਖੀ ਗਈ ਹੈ।
ਬਿਆਸ ਦਰਿਆ 'ਤੇ ਸ਼ਿਵ ਸੈਨਾ ਤੇ ਸਿੱਖ ਜੱਥੇਬੰਦੀਆਂ ਵਿਚਕਾਰ ਟਕਰਾਅ ਟਲਿਆ
NEXT STORY