ਲੋਹੜੀ ਮੌਕੇ ਫੇਸਬੁੱਕ 'ਤੇ ਸੁਖਬੀਰ ਬਾਦਲ ਨੇ ਸਾਂਝੀ ਕੀਤੀ ਧੀਆਂ ਨਾਲ ਇਹ ਤਸਵੀਰ

You Are HerePunjab
Saturday, January 13, 2018-4:46 PM

ਜਲੰਧਰ (ਬਿਊਰੋ)— ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਫੇਸਬੁੱਕ 'ਤੇ ਲੋਹੜੀ ਦੇ ਤਿਓਹਾਰ ਮੌਕੇ ਧੀਆਂ ਨਾਲ ਇਕ ਤਸਵੀਰ ਸਾਂਝੀ ਕੀਤੀ ਗਈ ਹੈ ਅਤੇ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਫੇਸਬੁੱਕ ਪੇਜ 'ਤੇ ਲਿਖਿਆ,“ਇਹ ਉਹ ਤਸਵੀਰ ਹੈ ਜਿਸ ਨੇ ਸਿਮਰਤ ਦੀ #ਧੀਆਂਨਾਲਲੋਹੜੀ ਮੁਹਿੰਮ ਲਈ ਪ੍ਰੇਰਿਤ ਕੀਤਾ। ਪਿਛਲੇ ਹਫਤੇ ਪੁਰਾਣੀਆਂ ਤਸਵੀਰਾਂ ਦੇਖਦੇ-ਦੇਖਦੇ ਅਚਾਨਕ ਹੀ ਇਹ ਤਸਵੀਰ ਸਬੱਬੀਂ ਹੱਥ ਲੱਗੀ ਅਤੇ ਉਹ ਬੋਲੀ “ਜਿਵੇਂ ਅਸੀਂ ਮਨਾਉਂਦੇ ਆਏ ਹਾਂ ਓਵੇਂ ਸਾਰੇ ਲੋਕੀਂ ਧੀਆਂ ਦੀ ਲੋਹੜੀ ਕਿਉਂ ਨਹੀਂ ਮਨਾ ਸਕਦੇ? ਹਰ ਪਰਿਵਾਰ 'ਚ ਧੀਆਂ ਖੁਸ਼ੀਆਂ ਦੀ ਬਹਾਰ ਲੈ ਕੇ ਆਉਂਦੀਆਂ ਹਨ ਅਤੇ ਸਾਨੂੰ ਕੁਝ ਨਾ ਕੁਝ ਅਜਿਹਾ ਨਿਵੇਕਲਾ ਕਰਨਾ ਚਾਹੀਦਾ ਹੈ, ਜਿਸ ਨਾਲ ਅਸੀਂ ਦਰਸਾਈਏ ਕਿ ਤੁਹਾਡੇ ਵਰਗੇ ਹਰ ਪਿਤਾ ਅਤੇ ਮੇਰੇ ਵਰਗੀ ਹਰ ਮਾਂ ਲਈ ਉਨ੍ਹਾਂ ਦੀ ਕਿੰਨੀ ਅਹਿਮੀਅਤ ਹੈ।'' 

PunjabKesari
ਉਨ੍ਹਾਂ ਨੇ ਕਿਹਾ, ''ਇਸ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਸਮਰਥਨ ਦੇਖ ਕੇ ਅਸੀਂ ਬਹੁਤ ਖੁਸ਼ ਹਾਂ ਅਤੇ ਦੁਨੀਆ ਭਰ ਤੋਂ ਧੀਆਂ ਲਈ ਪਿਆਰ ਦਾ ਪ੍ਰਗਟਾਵਾ ਕਰਦੇ ਬਹੁਤ ਸਾਰੇ ਵੀਡੀਓ ਅਤੇ ਤਸਵੀਰਾਂ ਮਾਪੇ ਭੇਜ ਰਹੇ ਹਨ। ਮੈਨੂੰ ਯਕੀਨ ਹੈ ਕਿ ਸਿਮਰਤ ਦਾ ਪੇਜ ਧੀਆਂ ਲੋਹੜੀ ਦੀਆਂ ਤਸਵੀਰਾਂ ਨਾਲ ਭਰ ਜਾਵੇਗਾ। ਉਮੀਦ ਕਰਦਾ ਹਾਂ ਕਿ ਤੁਸੀਂ ਵੀ ਆਪਣੀ ਧੀ ਨਾਲ ਆਪਣੀ ਤਸਵੀਰ ਜ਼ਰੂਰ ਭੇਜੋਗੇ।
ਧੀਆਂ ਅਤੇ ਪਿਤਾ ਦਾ ਰਿਸ਼ਤਾ ਇਕ ਵੱਖਰੇ ਹੀ ਮੋਹ ਨਾਲ ਬੱਝਿਆ ਹੁੰਦਾ ਹੈ ਅਤੇ ਮੈਂ ਖੁਦ ਨੂੰ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਨਿਵਾਜ਼ਿਆ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਕ ਨਹੀਂ ਸਗੋਂ ਦੋ ਦਾਤਾਂ ਬਖਸ਼ੀਆਂ। ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਨ ਲਈ ਤੁਹਾਡਾ ਦੋਵਾਂ ਦਾ ਧੰਨਵਾਦ ਹਰਕੀਰਤ ਅਤੇ ਗੁਰਲੀਨ। ਸਭ ਨੂੰ ਲੋਹੜੀ ਦੀਆਂ ਮੁਬਾਰਕਾਂ।

Edited By

Shivani

Shivani is News Editor at Jagbani.

Popular News

!-- -->