ਜਲੰਧਰ (ਰਮਨਦੀਪ ਸਿੰਘ ਸੋਢੀ) — ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ (ਸ਼ੁਕਰਵਾਰ) ਜਨਮ ਦਿਨ ਹੈ। ਉਹ 89ਵਰ੍ਹੇ ਦੇ ਹੋ ਗਏ ਹਨ। ਆਪਣੀ ਜ਼ਿੰਦਗੀ ਦੌਰਾਨ ਉਨ੍ਹਾਂ ਨੇ ਕਈ ਵਾਰ ਆਪਣਾ ਜਨਮ ਦਿਨ ਪਰਿਵਾਰ ਤੋਂ ਦੂਰ ਰਹਿ ਕੇ ਮਨਾਇਆ ਹੋਵੇਗਾ ਅਤੇ ਇਸ ਵਾਰ ਵੀ ਅਜਿਹਾ ਹੀ ਕੁਝ ਹੋ ਗਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀਰਵਾਰ ਤੋਂ ਹੀ ਹਰੀਕੇ ਪੱਤਣ ਵਿੱਖੇ ਕਾਂਗਰਸੀਆਂ ਦੀ ਅਕਾਲੀਆਂ ਨਾਲ ਧੱਕੇਸ਼ਾਹੀਆਂ ਖਿਲਾਫ ਧਰਨੇ 'ਤੇ ਬੈਠੇ ਹਨ। ਪਾਰਟੀ ਵੱਲੋਂ ਇਹ ਧਰਨਾ ਅਣਮਿਥੇ ਸਮੇਂ ਲਈ ਦੱਸਿਆ ਜਾ ਰਿਹਾ ਹੈ। ਸੁਖਬੀਰ ਬਾਦਲ ਅੱਜ ਸਵੇਰ ਤੱਕ ਧਰਨੇ 'ਤੇ ਮੌਜੂਦ ਸਨ ਜਿੱਥੇ ਕਿ ਉਨ੍ਹਾਂ ਨੇ ਰਾਤ ਦੀ ਰੋਟੀ ਵੀ ਵਰਕਰਾਂ ਨਾਲ ਹੀ ਖਾਂਦੀ। ਵੀਰਵਾਰ ਅੱਧੀ ਰਾਤ (ਸ਼ੁੱਕਰਵਾਰ ਚੜ੍ਹਦੇ ਸਾਰ) ਧਰਨੇ 'ਤੇ ਮੌਜੂਦ ਵਰਕਰਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਅਰੇ ਲਗਾਉਂਦਿਆ ਸੁਖਬੀਰ ਸਿੰਘ ਬਾਦਲ ਨੂੰ ਪਿਤਾ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਹਰ ਸਾਲ ਪਾਰਟੀ ਵੱਲੋਂ ਉਨ੍ਹਾਂ ਦਾ ਜਨਮ ਦਿਨ ਕਿਤੇ ਨਾ ਕਿਤੇ ਵੱਡੇ ਪੱਧਰ 'ਤੇ ਰੈਲੀ ਕਰਕੇ ਮਨਾਇਆ ਜਾਂਦਾ ਹੈ। ਇਸ ਵਾਰ ਅਕਾਲੀ ਦਲ ਵੱਲੋਂ ਪਾਰਟੀ ਵਰਕਰਾਂ ਦੇ ਹਿੱਤਾਂ ਦੀ ਰੱਖਿਆ ਲਈ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ।
ਅਕਾਲੀ ਦਲ ਨੇ ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਮੇਨ ਚੌਕ 'ਚ ਦਿੱਤਾ ਧਰਨਾ
NEXT STORY