ਕੈਪਟਨ ਨੂੰ ਨਹੀਂ ਲਾਉਣ ਦੇਵਾਂਗੇ 'ਲੈਜਿਸਲੇਟਿਵ ਅਸਿਸਟੈਂਟ' : ਖਹਿਰਾ

You Are HerePunjab
Saturday, April 14, 2018-10:54 AM

ਚੰਡੀਗੜ੍ਹ (ਰਮਨਜੀਤ)-ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਪਿਛਲੇ ਰਸਤੇ ਮੰਤਰੀ ਅਹੁਦੇ ਵਧਾਉਣ ਦੇ ਯਤਨਾਂ ਵਿਚ ਹੈ ਕਿਉਂਕਿ ਸੰਸਦੀ ਸਕੱਤਰਾਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਦਾ ਰੁਖ ਸਖ਼ਤ ਰਿਹਾ ਹੈ, ਇਸ ਲਈ ਕੈਪਟਨ ਸਰਕਾਰ ਇਕ ਨਵਾਂ ਤਰੀਕਾ ਲੱਭ ਲਿਆਈ ਹੈ ਤੇ ਆਪਣੇ ਵਿਧਾਇਕਾਂ ਨੂੰ ਸੁਤੰਤਰ ਚਾਰਜ ਤੇ ਮੰਤਰੀਆਂ ਦੀਆਂ ਤਾਕਤਾਂ ਦੇ ਕੇ ਲੈਜਿਸਲੇਟਿਵ ਅਸਿਸਟੈਂਟ ਨਿਯੁਕਤ ਕਰਨ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਦਾ ਡਟ ਕੇ ਵਿਰੋਧ ਕਰੇਗੀ।
 ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਕ ਪ੍ਰੋਗਰਾਮ ਦੌਰਾਨ ਇਹ ਐਲਾਨ ਕੀਤਾ ਹੈ ਕਿ ਉਹ ਕਾਂਗਰਸੀ ਵਿਧਾਇਕਾਂ ਨੂੰ ਸੁਤੰਤਰ ਚਾਰਜ ਅਤੇ ਮੰਤਰੀਆਂ ਦੀਆਂ ਤਾਕਤਾਂ ਵਾਲੇ ਲੈਜਿਸਲੇਟਿਵ ਅਸਿਸਟੈਂਟ ਨਿਯੁਕਤ ਕਰਨ ਜਾ ਰਹੇ ਹਨ, ਜੋ ਕਿ ਹੋਰ ਕੁਝ ਨਹੀਂ ਬਲਕਿ ਸੰਵਿਧਾਨ ਦਾ ਉਡਾਇਆ ਜਾ ਰਿਹਾ ਮਜ਼ਾਕ ਹੈ ਕਿਉਂਕਿ ਸੰਵਿਧਾਨ ਵਿਧਾਨ ਸਭਾ ਦੇ ਕੁੱਲ ਮੈਂਬਰਾਂ ਦਾ ਸਿਰਫ 15 ਫੀਸਦੀ ਮੰਤਰੀ ਬਣਾਏ ਜਾਣ ਦੀ ਇਜਾਜ਼ਤ ਦਿੰਦਾ ਹੈ। ਇਹ ਨਵੀਆਂ ਗੈਰ-ਸੰਵਿਧਾਨਕ ਨਿਯੁਕਤੀਆਂ ਬਿਲਕੁਲ ਸੰਸਦੀ ਸਕੱਤਰਾਂ ਦੀ ਤਰਜ਼ 'ਤੇ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਕਿ ਹਾਈ ਕੋਰਟ ਵਲੋਂ ਖਾਰਜ ਕੀਤਾ ਜਾ ਚੁੱਕਾ ਹੈ।

Edited By

Deepika Khosla

Deepika Khosla is News Editor at Jagbani.

!-- -->