ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਵੱਡੀ ਰਾਹਤ ਦਿੰਦੇ ਹੋਏ ਸੁਪਰੀਮ ਕੋਰਟ ਨੇ 1988 ਤੋਂ ਚੱਲਦੇ ਆ ਰਹੇ ਰੋਡ ਰੇਜ ਮਾਮਲੇ ਵਿਚ ਬਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਸਿੱਧੂ ਨੂੰ ਸੁਣਾਈ ਗਈ ਤਿੰਨ ਸਾਲ ਦੀ ਸਜ਼ਾ ਨੂੰ ਰੱਦ ਕਰਦੇ ਹੋਏ ਬਰੀ ਕਰ ਦਿੱਤਾ। ਹੁਣ ਜਦੋਂ ਸੁਪਰੀਮ ਕੋਰਟ ਵਲੋਂ ਸਿੱਧੂ ਨੂੰ ਵੱਡੀ ਰਾਹਤ ਦਿੱਤੀ ਗਈ ਹੈ, ਉਥੇ ਹੀ ਸਿੱਧੂ 'ਤੇ ਆਏ ਇਸ ਫੈਸਲੇ ਨੇ ਸਿਆਸੀ ਮਾਇਨੇ ਵੀ ਬਦਲ ਦਿੱਤੇ ਹਨ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਨਵਜੋਤ ਸਿੱਧੂ ਦਾ ਸਿਆਸੀ ਅਕਸ ਹੋਰ ਸਾਫ ਵੀ ਹੋ ਗਿਆ ਹੈ। ਨਵਜੋਤ ਸਿੱਧੂ ਦੇ ਸਿਆਸੀ ਕਰੀਅਰ 'ਤੇ ਇਹ ਇਕੋ ਦਾਗ ਸੀ ਅਤੇ ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਵੀ ਧੋਤਾ ਗਿਆ ਹੈ। ਲਿਹਾਜ਼ਾ ਹੁਣ ਸਿੱਧੂ ਖੁੱਲ੍ਹ ਕੇ ਸਾਹਮਣੇ ਆ ਸਕਣਗੇ। ਇਹ ਵੀ ਦੇਖਣ ਵਿਚ ਆਇਆ ਸੀ ਕਿ ਜਦੋਂ ਤੋਂ ਹਾਈ ਕੋਰਟ ਵਲੋਂ ਸਿੱਧੂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਤਾਂ ਕਿਤੇ ਨਾ ਕਿਤੇ ਸਿੱਧੂ ਇਸ ਮਾਮਲੇ ਨੂੰ ਲੈ ਕੇ ਬੈਕਫੁੱਟ 'ਤੇ ਆ ਗਏ ਸਨ, ਹੁਣ ਸਿੱਧੂ ਫਰੰਟ 'ਤੇ ਆ ਕੇ ਬੈਟਿੰਗ ਕਰਨਗੇ। ਸਿੱਧੂ ਨੂੰ ਘੇਰਨ ਲਈ ਵਿਰੋਧੀ ਕੋਲ ਇਕੋ-ਇਕ ਵੱਡਾ ਮੁੱਦਾ ਸੀ ਜਿਹੜਾ ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਖਤਮ ਹੋ ਗਿਆ ਹੈ।
ਕੋਹਲੀ ਨੇ 5ਵੀਂ ਬਾਰ 500 ਤੋਂ ਜ਼ਿਆਦਾਂ ਦੌੜਾਂ ਬਣਾ ਕੇ ਵਾਰਨਰ ਨੂੰ ਛੱਡਿਆ ਪਿੱਛੇ
NEXT STORY