'ਸੁਪਰੀਮ ਕੋਰਟ ਨੇ ਕਾਨੂੰਨ ਦੀ ਸ਼ਾਨ ਵਧਾਈ, ਸ਼ਸ਼ੀਕਲਾ ਦੀ ਦਾਗੀ ਕਲਾ ਅਸਫਲ ਬਣਾਈ' : ਕਟਾਰੀਆ

You Are HerePunjab
Friday, February 17, 2017-12:46 PM

ਕਪੂਰਥਲਾ (ਜ. ਬ.)-'ਸੁਪਰੀਮ ਕੋਰਟ ਨੇ ਕਾਨੂੰਨ ਦੀ ਸ਼ਾਨ ਵਧਾਈ, ਸ਼ਸ਼ੀਕਲਾ ਦੀ ਦਾਗੀ ਕਲਾ ਅਸਫਲ ਬਣਾਈ'। ਉਕਤ ਸ਼ਬਦ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਜਗਦੀਸ਼ ਕਟਾਰੀਆ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਅੰਨਾ ਡੀ. ਐੱਮ. ਕੇ. ਦੀ ਜਨਰਲ ਸਕੱਤਰ ਸ਼ਸ਼ੀਕਲਾ ਤੇ ਉਸਦੇ ਸਾਥੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ 4-4 ਸਾਲ ਕੈਦ ਦੀ ਸਜ਼ਾ ਤੇ 10 ਕਰੋੜ ਰੁਪਏ ਜੁਰਮਾਨੇ ਦਾ ਇਤਿਹਾਸਕ ਫੈਸਲਾ ਸੁਣਾਏ ਜਾਣ ਦਾ ਸਵਾਗਤ ਕਰਦਿਆਂ ਕਹੇ।

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਉਕਤ ਫੈਸਲੇ ਨਾਲ ਨਿੱਜੀ ਸਵਾਰਥਾਂ ਦੀ ਪੂਰਤੀ ਦੇ ਲਈ ਆਪਣੇ ਦੇਸ਼, ਪ੍ਰਦੇਸ਼, ਕਾਨੂੰਨ ਤੇ ਜਨਤਾ ਦੀਆਂ ਅੱਖਾਂ 'ਚ ਧੂੜ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਸਬਕ ਮਿਲੇਗਾ, ਲੋਕਾਂ ਦਾ ਭਾਰਤੀ ਕਾਨੂੰਨ ਦੇ ਪ੍ਰਤੀ ਵਿਸ਼ਵਾਸ ਹੋਰ ਵਧੇਗਾ ਤੇ ਖੁਦ ਨੂੰ ਕਾਨੂੰਨ ਤੋਂ ਵੱਡਾ ਸਮਝਣ ਵਾਲਿਆਂ ਦੀ ਪੂਰੀ ਤਰ੍ਹਾਂ ਨਾਲ ਅੱਖ ਵੀ ਖੁਲ੍ਹੇਗੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਕੀਕਤ 'ਚ ਦੇਸ਼ 'ਚ ਰਾਮਰਾਜ ਜਿਹਾ ਸ਼ਾਸਨ ਸਥਾਪਤ ਕਰਨਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰੀਆਂ, ਰਿਸ਼ਵਤਖੋਰਾਂ, ਘਪਲੇਬਾਜ਼ਾਂ ਤੇ ਕਾਲਾ ਧਨ ਰੱਖਣ ਵਾਲਿਆਂ ਆਦਿ ਦੇ ਖਿਲਾਫ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਬਣਾਉਣ। ਜਗਦੀਸ਼ ਕਟਾਰੀਆ ਨੇ ਰਾਸ਼ਟਰਪਤੀ ਤੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਸ਼ਸ਼ੀਕਲਾ ਤੇ ਉਸਦੇ ਦੋ ਹੋਰ ਸਾਥੀਆਂ ਦੀ ਉਕਤ ਮਾਮਲੇ, ਸਜ਼ਾ ਤੇ ਜੁਰਮਾਨੇ ਸਬੰਧੀ ਕਿਸੇ ਵੀ ਅਪੀਲ ਨੂੰ ਤੁਰੰਤ ਰੱਦ ਕੀਤਾ ਜਾਵੇ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.