ਕਪੂਰਥਲਾ (ਮੱਲ੍ਹੀ) - ਸਰਕਾਰੀ ਸਕੂਲਾਂ 'ਚ ਪੜ੍ਹਾ ਰਹੇ ਅਧਿਆਪਕਾਂ ਦੀ ਸਿਰਮੌਰ ਅਧਿਆਪਕ ਜਥੇਬੰਦੀ ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੇ ਆਗੂ ਅਧਿਆਪਕਾਂ ਨੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨ ਦੀ ਮੰਗ ਕਰਦਿਆਂ ਅੱਜ ਪੰਜਾਬ ਸਰਕਾਰ ਦੇ ਨਾਂ ਲਿਖਤੀ ਮੰਗ ਪੱਤਰ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਨੂੰ ਸੌਂਪਿਆ।
ਅਧਿਆਪਕ ਦਲ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਭਜਨ ਸਿੰਘ ਮਾਨ, ਗੁਰਮੁੱਖ ਸਿੰਘ ਬਾਬਾ, ਵੱਸਣਦੀਪ ਸਿੰਘ, ਰਮੇਸ਼ ਕੁਮਾਰ ਭੇਟਾਂ, ਮਨੋਜ ਕੁਮਾਰ ਟਿੱਬਾ, ਡਾ. ਅਰਵਿੰਦਰ ਸਿੰਘ ਭਰੋਥ, ਬੁੱਧ ਦੇਵ, ਦੀਪਕ ਆਨੰਦ, ਵਿਕਾਸ ਭੰਬੀ, ਕਮਲਜੀਤ ਉੱਚਾ, ਰਾਜੇਸ਼ ਸ਼ਰਮਾ, ਰਾਜੀਵ ਸਹਿਗਲ , ਕਮਲਜੀਤ ਸਿੰਘ ਤੇ ਹਰਜਿੰਦਰ ਸਿੰਘ ਆਦਿ ਨੇ ਲਿਖਤੀ ਮੰਗ-ਪੱਤਰ ਰਾਹੀਂ ਪੰਜਾਬ ਸਰਕਾਰ ਵਲੋਂ 6ਵੇਂ ਤਨਖਾਹ ਕਮਿਸ਼ਨ ਨੂੰ 1 ਜਨਵਰੀ 2016 ਤੋਂ ਲਾਗੂ ਕੀਤਾ ਜਾਣਾ ਬਣਦਾ ਸੀ ਪਰ ਸਰਕਾਰ ਇਸ ਸੰਬੰਧੀ ਢਿੱਲ-ਮੱਠ ਦੀ ਨੀਤੀ ਅਪਣਾ ਕੇ ਉਕਤ 6ਵੇਂ ਤਨਖਾਹ ਕਮਿਸ਼ਨ ਨੂੰ ਠੰਡੇ ਬਸਤੇ 'ਚ ਪਾ ਕੇ ਬੈਠੀ ਹੈ, ਜਿਸ ਕਰਕੇ ਮੁਲਾਜ਼ਮ ਵਰਗ 'ਚ ਬੇਚੈਨੀ ਤੇ ਨਿਰਾਸ਼ਾ ਫੈਲੀ ਹੋਈ ਹੈ।
ਉਨ੍ਹਾਂ ਕਿਹਾ ਕਿ ਮੈਡੀਕਲ ਭੱਤੇ ਸਮੇਤ ਹੋਰ ਭੱਤੇ ਵੀ ਪੁਰਾਣੀ ਨੀਤੀ ਨਾਲ ਹੀ ਚੱਲ ਰਹੇ ਹਨ, ਜਦਕਿ ਮਹਿੰਗਾਈ ਹਰ ਰੋਜ਼ ਛਾਲਾਂ ਮਾਰ ਕੇ ਵੱਧ ਰਹੀ ਹੈ। ਅਧਿਆਪਕਾਂ ਕੈਪਟਨ ਸਰਕਾਰ ਪਾਸੋਂ ਪੁਰਜ਼ੋਰ ਸ਼ਬਦਾਂ 'ਚ ਮੰਗ ਕੀਤੀ ਕਿ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਆਰਥਿਕ ਹੱਕ ਮਿਲ ਸਕਣ ।
ਸ਼ਾਹਪੁਰ ਕਲਾਂ ਕਤਲ ਕਾਂਡ : ਇਨਸਾਫ ਲਈ ਐਕਸ਼ਨ ਕਮੇਟੀ ਦਾ ਵਫਦ ਏ. ਡੀ. ਸੀ. ਨੂੰ ਮਿਲਿਆ
NEXT STORY