ਗੁਰਦਾਸਪੁਰ-ਪੰਜਾਬ ਦੇ ਗੁਰਦਾਸਪੁਰ 'ਚ ਸੋਮਵਾਰ ਨੂੰ ਸਵੇਰ ਦੇ 5 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕਰੀਬ 12 ਘੰਟਿਆਂ ਤੱਕ ਅੱਤਵਾਦੀਆਂ ਨਾਲ ਚੱਲੇ ਮੁਕਾਬਲੇ ਦੌਰਾਨ ਆਖਰਕਾਰ ਪੰਜਾਬ ਪੁਲਸ ਨੂੰ ਜਿੱਤ ਹਾਸਲ ਹੋਈ ਅਤੇ ਪੁਲਸ ਨੇ ਸਾਰੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਹੁਣ ਇਸ ਮੁਕਾਬਲੇ ਦੌਰਾਨ ਢੇਰ ਹੋਏ ਅੱਤਵਾਦੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਿੰਨਾਂ ਅੱਤਵਾਦੀਆਂ ਨੇ ਦੀਨਾਨਗਰ 'ਚ ਪਹਿਲਾਂ ਇਕ ਯਾਤਰੀ ਬੱਸ ਨੂੰ ਨਿਸ਼ਾਨਾ ਬਣਾਇਆ ਅਤੇ ਫਿਰ ਪੁਲਸ ਥਾਣੇ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਐੱਸ. ਪੀ. ਸਮੇਤ ਤਿੰਨ ਹੋਮਗਾਰਡ ਸ਼ਹੀਦ ਹੋ ਗਏ ਅਤੇ ਇਨ੍ਹਾਂ ਸਮੇਤ 13 ਲੋਕ ਵੀ ਮਾਰੇ ਗਏ। ਫੌਜ ਦੀ ਵਰਦੀ 'ਚ ਦਾਖਲ ਹੋਏ ਇਹ ਅੱਤਵਾਦੀ ਸੋਮਵਾਰ ਦੀ ਸਵੇਰ ਨੂੰ 5 ਵਜੇ ਪਠਾਨਕੋਟ ਤੋਂ 26 ਕਿਲੋਮੀਟਰ ਦੂਰ ਦੀਨਾਨਗਰ ਇਲਾਕੇ 'ਚ ਪਹੁੰਚੇ ਸਨ ਅਤੇ ਫਿਰ ਹਰ ਪਾਸੇ ਕੋਹਰਾਮ ਮਚਾ ਦਿੱਤਾ ਸੀ।
ਇਸ ਗਲਤੀ ਕਰਕੇ ਲੰਬਾ ਚੱਲਿਆ ਗੁਰਦਾਸਪੁਰ ਆਪ੍ਰੇਸ਼ਨ, 2-3 ਘੰਟਿਆਂ 'ਚ ਹੋ ਸਕਦਾ ਸੀ ਅੱਤਵਾਦੀਆਂ ਦਾ ਸਫਾਇਆ (ਤਸਵੀਰਾਂ)
NEXT STORY