ਮੋਗਾ (ਪਵਨ ਗਰੋਵਰ/ਆਜ਼ਾਦ/ਗੋਪੀ ਰਾਊਕੇ) - ਪੰਜਾਬ 'ਚ ਬੀਤੇ ਦਿਨੀਂ ਹਿੰਦੂ ਨੇਤਾਵਾਂ ਦੀਆਂ ਹੋਈਆਂ ਹੱਤਿਆਵਾਂ ਸਬੰਧੀ ਪੁਲਸ ਵੱਲੋਂ ਕਾਬੂ ਕੀਤੇ ਅਤੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਅਨੇਕਾਂ ਖੁਲਾਸੇ ਸਾਹਮਣੇ ਆ ਰਹੇ ਹਨ।
ਮੋਗਾ ਪੁਲਸ ਵੱਲੋਂ ਅੱਜ ਗੈਂਗਸਟਰ ਧਰਮਿੰਦਰ ਗੁਗਨੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਉਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਅਤੇ ਤੁਰੰਤ ਬਾਅਦ ਬਾਘਾਪੁਰਾਣਾ ਪੁਲਸ ਨੇ ਅਦਾਲਤ ਤੋਂ ਗੁਗਨੀ ਨੂੰ ਇਕ ਹੋਰ ਮਾਮਲੇ 'ਚ ਨਾਮਜ਼ਦ ਕਰ ਕੇ ਰਿਮਾਂਡ ਦੀ ਮੰਗ ਕੀਤੀ, ਜਿਸ 'ਤੇ ਅਦਾਲਤ ਨੇ ਗੁਗਨੀ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਪੁਲਸ ਵੱਲੋਂ ਮੁਕੰਮਲ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਬੀਤੇ ਦਿਨੀਂ ਪੰਜਾਬ 'ਚ ਹਿੰਦੂ ਨੇਤਾਵਾਂ ਦੇ ਹੋਏ ਕਤਲਾਂ ਦੌਰਾਨ ਇਸਤੇਮਾਲ ਕੀਤੇ ਗਏ ਹਥਿਆਰ ਧਰਮਿੰਦਰ ਗੁਗਨੀ ਨੇ ਸਪਲਾਈ ਕੀਤੇ ਸਨ। ਗੁਗਨੀ ਨੇ ਪੁਲਸ ਜਾਂਚ ਦੌਰਾਨ ਇਹ ਗੱਲ ਕਬੂਲ ਕੀਤੀ ਕਿ ਉਸ ਨੇ ਰਮਨਦੀਪ ਸਿੰਘ ਨੂੰ ਵੱਖ-ਵੱਖ ਸਮੇਂ ਦੌਰਾਨ ਦੋ ਪਿਸਤੌਲਾਂ 30 ਬੋਰ, ਇਕ ਪਿਸਤੌਲ 32 ਬੋਰ ਅਤੇ ਇਕ 9 ਐੱਮ. ਐੱਮ. ਦਾ ਪਿਸਤੌਲ ਮੁਹੱਈਆ ਕਰਵਾਇਆ ਸੀ।
ਇਸ ਤੋਂ ਇਲਾਵਾ ਹੁਣ ਤੱਕ ਦੀ ਜਾਂਚ 'ਚ ਸਪੱਸ਼ਟ ਹੋ ਚੁੱਕਾ ਹੈ ਕਿ ਪੰਜਾਬ 'ਚ ਹੋਈਆਂ ਵਾਰਦਾਤਾਂ ਲਈ ਜਿੰਮੀ ਗੈਂਗਸਟਰਾਂ ਨੂੰ ਫੰਡ ਮੁਹੱਈਆ ਕਰਵਾਉਂਦਾ ਸੀ, ਜਦਕਿ ਕਤਲ ਦੀ ਰੂਪ-ਰੇਖਾ ਜਗਤਾਰ ਵੱਲੋਂ ਤਿਆਰ ਕੀਤੀ ਜਾਂਦੀ ਸੀ ਅਤੇ ਇਸ਼ਾਰਾ ਮਿਲਣ ਉਪਰੰਤ ਹੀ ਰਮਨਦੀਪ ਅਤੇ ਹਰਦੀਪ ਸਿੰਘ ਸ਼ੇਰਾ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ।
ਜ਼ਿਲੇ 'ਚ 6 ਸਾਲ ਪਹਿਲਾਂ ਹੋਏ ਕਤਲ ਦੀਆਂ ਤਾਰਾਂ ਗੁਗਨੀ ਨਾਲ ਜੁੜੀਆਂ
ਮੋਗਾ ਜ਼ਿਲੇ 'ਚ ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਫਤਿਹਗੜ੍ਹ ਕੋਰੋਟਾਣਾ 'ਚ ਲਗਭਗ 6 ਸਾਲ ਪਹਿਲਾਂ 20 ਸਤੰਬਰ, 2011 ਨੂੰ ਇਕ ਅਣਪਛਾਤੇ ਵਿਅਕਤੀ ਦੇ ਹੋਏ ਕਤਲ ਦੀਆਂ ਤਾਰਾਂ ਵੀ ਗੁਗਨੀ ਦੇ ਨਾਲ ਅਸਿੱਧੇ ਤੌਰ 'ਤੇ ਜੁੜ ਰਹੀਆਂ ਹਨ। ਪੁਲਸ ਵੱਲੋਂ ਇਸ ਕਤਲ ਦੇ ਮਾਮਲੇ ਸਬੰਧੀ ਗੁਗਨੀ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਪਿੰਡ ਫਤਿਹਗੜ੍ਹ ਕੋਰੋਟਾਣਾ 'ਚ ਬੁਰੀ ਤਰ੍ਹਾਂ ਕਤਲ ਕੀਤੇ ਗਏ ਇਕ ਅਣਪਛਾਤੇ ਵਿਅਕਤੀ ਨੂੰ ਸ਼ਾਰਪ ਸ਼ੂਟਰ ਦਵਿੰਦਰ ਬੰਬੀਹਾ ਨੇ ਮਾਰਿਆ ਹੈ ਅਤੇ ਮਾਰਨ ਵਾਲੇ ਵਿਅਕਤੀ ਨਾਲ ਦਵਿੰਦਰ ਬੰਬੀਹਾ ਸ਼ਾਰਪ ਸ਼ੂਟਰ ਦਾ ਕੋਈ ਪੁਰਾਣਾ ਝਗੜਾ ਸੀ। ਇੱਥੇ ਦੱਸਣਯੋਗ ਹੈ ਕਿ ਸ਼ਾਰਪ ਸ਼ੂਟਰ ਦਵਿੰਦਰ ਬੰਬੀਹਾ ਦੀ ਮੌਤ ਹੋ ਚੁੱਕੀ ਹੈ।
ਜਿਊਲਰ ਨੂੰ ਬੰਧਕ ਬਣਾ ਕੇ ਗਹਿਣੇ ਲੈ ਗਏ ਲੁਟੇਰੇ
NEXT STORY