ਫਗਵਾੜਾ, (ਜਲੋਟਾ)— ਰੇਲਵੇ ਸਟੇਸ਼ਨ ਫਗਵਾੜਾ ਨੇੜਿਓਂ ਦਰੱਖਤ ਨਾਲ ਲਟਕਦੀ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਪਛਾਣ ਹਰੀ ਸਿੰਘ ਪੁੱਤਰ ਰਾਮ ਕੁਮਾਰ ਵਾਸੀ ਚੱਗਰਾਂ, ਜ਼ਿਲਾ ਹੁਸ਼ਿਆਰਪੁਰ ਦੇ ਰੂਪ ਵਿਚ ਹੋਈ ਹੈ। ਰੇਲਵੇ ਪੁਲਸ ਨੇ ਕਾਂਡ ਨੂੰ ਆਤਮਹੱਤਿਆ ਕਰਾਰ ਦਿੱਤਾ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਉਥੇ ਹੀ ਰੇਲਵੇ ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ੱਕੀ ਮੰਗਤਿਆਂ ਨੇ ਫੌਜ ਦੇ ਟਿਕਾਣੇ ਸਾਹਮਣੇ ਬਣਾਈਆਂ ਝੁੱਗੀਆਂ
NEXT STORY