ਦਸੂਹਾ, (ਝਾਵਰ)- ਐੱਸ. ਸੀ. ਕਮਿਸ਼ਨ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਰਾਜ ਸਿੰਘ, ਕਮਿਸ਼ਨ ਦੀ ਮੈਂਬਰ ਭਾਰਤੀ ਕੈਨੇਡੀ ਤੇ ਦਰਸ਼ਨ ਸਿੰਘ ਨੇ ਅੱਜ ਠੇਕੇ 'ਤੇ ਰੱਖੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਨੂੰ ਨਗਰ ਕੌਂਸਲ ਵੱਲੋਂ ਪੱਕੇ ਨਾ ਕਰਨ 'ਤੇ ਨੋਟਿਸ ਲੈਂਦਿਆਂ ਕਾਰਜਸਾਧਕ ਅਫਸਰ ਮਦਨ ਸਿੰਘ, ਇੰਸਪੈਕਟਰਜ਼ ਸਫ਼ਾਈ ਤੇ ਸੈਨੀਟੇਸ਼ਨ ਨੂੰ ਸਿਵਲ ਰੈਸਟ ਹਾਊਸ ਦਸੂਹਾ ਵਿਖੇ 'ਜਗ ਬਾਣੀ' 'ਚ 'ਨਗਰ ਕੌਂਸਲ ਦਸੂਹਾ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ' ਸਿਰਲੇਖ ਅਧੀਨ ਛਪੀ ਖ਼ਬਰ ਸਬੰਧੀ ਤਲਬ ਕੀਤਾ। ਰਾਸ਼ਟਰੀ ਵਾਲਮੀਕਿ ਸਭਾ ਦੇ ਕਨਵੀਨਰ ਕ੍ਰਿਸ਼ਨ ਦੇਵ ਖੋਸਲਾ, ਜ਼ਿਲਾ ਸਫ਼ਾਈ ਯੂਨੀਅਨ ਦੇ ਪ੍ਰਧਾਨ ਰਾਹੁਲ ਆਦੀਆ, ਦਸੂਹਾ ਯੂਨਿਟ ਦੇ ਜ਼ਿਲਾ ਪ੍ਰਧਾਨ ਹੀਰਾ ਲਾਲ, ਮਹਿਲਾ ਸਫ਼ਾਈ ਯੂਨੀਅਨ ਦੀਆਂ ਮੈਂਬਰਾਨ ਬਲਜਿੰਦਰ ਕੌਰ, ਪਰਮਜੀਤ ਕੌਰ, ਕਿਰਨਾ ਰਾਣੀ ਤੇ ਬਲਵੀਰ ਕੌਰ ਨੇ ਐੱਸ. ਸੀ. ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਤੇ ਮੈਂਬਰਾਂ ਨੂੰ ਦੱਸਿਆ ਕਿ 2004 ਤੋਂ ਇਹ ਸਫ਼ਾਈ ਸੇਵਕ ਸਰਕਾਰ ਮੁਹੱਲਾ ਸੈਨੀਟੇਸ਼ਨ ਸਕੀਮ ਅਧੀਨ ਕੰਮ ਕਰਦੇ ਹਨ। ਲਗਭਗ 30 ਤੋਂ 35 ਸਫ਼ਾਈ ਸੇਵਕ 10 ਸਾਲ ਤੋਂ 19 ਸਾਲ ਤੱਕ ਆਪਣੀ ਸੇਵਾ ਨਿਭਾਅ ਚੁੱਕੇ ਹਨ ਪਰ ਨਗਰ ਕੌਂਸਲ ਦੀ ਚਲਾਕੀ ਕਾਰਨ ਉਹ ਪੱਕੇ ਹੋਣ ਤੋਂ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਤਾਂ ਅਨਪੜ੍ਹ ਹਨ, ਉਹ ਤਾਂ ਲਗਾਤਾਰ ਡਿਊਟੀ ਦੇ ਰਹੇ ਹਨ। ਇਨ੍ਹਾਂ ਤੋਂ ਦੁੱਗਣਾ ਕੰਮ ਲਿਆ ਜਾ ਰਿਹਾ ਹੈ, ਫਿਰ ਵੀ ਲਗਭਗ 6-7 ਹਜ਼ਾਰ ਤਨਖਾਹ 'ਤੇ ਹੀ ਕੰਮ ਕਰ ਰਹੇ ਹਨ, ਜੋ
ਕਿ ਇਨ੍ਹਾਂ ਦਾ ਸ਼ੋਸ਼ਣ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਸਫ਼ਾਈ ਸੇਵਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਪੱਕਾ ਕੀਤਾ ਜਾਵੇ।
ਨਗਰ ਕੌਂਸਲ ਦਸੂਹਾ ਦੇ ਕਾਰਜਸਾਧਕ ਅਫਸਰ ਨੇ ਐੱਸ. ਸੀ. ਕਮਿਸ਼ਨ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਸਰਕਾਰ ਨੇ ਮੁਹੱਲਾ ਸੈਨੀਟੇਸ਼ਨ ਸਕੀਮ ਨੂੰ 2011 'ਚ ਖ਼ਤਮ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਠੇਕੇਦਾਰੀ ਸਿਸਟਮ 'ਚ ਤਬਦੀਲ ਕੀਤਾ ਗਿਆ। ਇਸ ਮੌਕੇ ਸੈਨੇਟਰੀ ਇੰਸਪੈਕਟਰ ਰਮੇਸ਼ ਕੁਮਾਰ ਤੇ ਇੰਸਪੈਕਟਰ ਸਲਿੰਦਰ ਸਿੰਘ ਨੇ ਕਮਿਸ਼ਨ ਦੇ ਮੈਂਬਰਾਂ ਨੂੰ ਦੱਸਿਆ ਕਿ ਇਨ੍ਹਾਂ ਸਫ਼ਾਈ ਸੇਵਕਾਂ ਤੋਂ ਕੋਈ ਵਾਧੂ ਕੰਮ ਨਹੀਂ ਲਿਆ ਜਾਂਦਾ। ਜੇਕਰ ਸਰਕਾਰ ਇਨ੍ਹਾਂ ਨੂੰ ਪੱਕਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਤਾਂ ਇਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਪੱਕਾ ਕਰ ਦਿੱਤਾ ਜਾਵੇਗਾ।
ਕੀ ਕਹਿੰਦੇ ਨੇ ਐੱਸ. ਸੀ. ਕਮਿਸ਼ਨ ਦੇ ਅਧਿਕਾਰੀ : ਜਦੋਂ ਇਸ ਸਬੰਧੀ ਐੱਸ. ਸੀ. ਕਮਿਸ਼ਨ ਦੇ ਵਾਈਸ ਚੇਅਰਮੈਨ ਰਾਜ ਸਿੰਘ, ਮੈਂਬਰ ਭਾਰਤੀ ਕੈਨੇਡੀ ਤੇ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਖਬਾਰ 'ਚ ਲੱਗੀ ਖ਼ਬਰ ਦਾ ਸਖ਼ਤ ਨੋਟਿਸ ਲਿਆ ਗਿਆ। ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ ਕਾਨੂੰਨ ਦੇ ਉਲਟ ਹੈ। ਇਸ ਲਈ ਇਨ੍ਹਾਂ ਸਫ਼ਾਈ ਸੇਵਕਾਂ ਦਾ ਕੇਸ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਕਿ 10-19 ਸਾਲ ਤੋਂ ਕੰਮ ਕਰਦੇ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਨਗਰ ਕੌਂਸਲ ਦੇ ਈ.ਓ. ਨੂੰ ਵੀ ਪੂਰੀ ਰਿਪੋਰਟ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਸਫ਼ਾਈ ਸੇਵਕ ਐੱਸ. ਸੀ. ਮੁਲਾਜ਼ਮਾਂ ਨਾਲ ਧੱਕਾ ਹੈ। ਹੁਸ਼ਿਆਰਪੁਰ ਕਾਰਪੋਰੇਸ਼ਨ, ਨਗਰ ਕੌਂਸਲ ਹਰਿਆਣਾ, ਗੜ੍ਹਦੀਵਾਲਾ ਵਿਖੇ ਜੋ ਸਫ਼ਾਈ ਸੇਵਕ ਪੱਕੇ ਨਹੀਂ ਕੀਤੇ ਗਈ, ਸਬੰਧੀ ਵੀ ਸ਼ਿਕਾਇਤ ਪ੍ਰਾਪਤ ਹੋਈ ਹੈ। ਇਸ ਮੌਕੇ ਜੋਗਿੰਦਰ ਪਾਲ ਨਿੱਕੂ, ਦੁਰਗਾ ਦਾਸ, ਸਿਕੰਦਰ, ਰੇਣੂ ਬਾਲਾ, ਦਲਵੀਰ ਕੌਰ ਆਦਿ ਹਾਜ਼ਰ ਸਨ।
ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ 'ਚ 5 ਸਾਲ ਦੀ ਕੈਦ
NEXT STORY