ਕਾਲਾ ਸੰਘਿਆਂ, (ਨਿੱਝਰ)— ਕਪੂਰਥਲਾ-ਨਕੋਦਰ ਰੋਡ ਮੁੱਖ ਸੜਕ 'ਤੇ ਸੁਖਾਣੀ ਵਾਲੀ ਪੁਲੀ ਤੇ ਸੁੰਨੜਾ ਵਾਲੇ ਗੇਟ ਦੇ ਨਜ਼ਦੀਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦੇ ਅਨੁਸਾਰ ਕਪੂਰਥਲਾ ਦੀ ਨਵੀਂ ਦਾਣਾ ਮੰਡੀ ਦਾ ਵਸਨੀਕ ਬੁੱਧ ਰਾਮ ਸਕੂਟਰੀ 'ਤੇ ਸਵਾਰ ਹੋ ਕੇ ਕਾਲਾ ਸੰਘਿਆਂ ਦੀ ਸਾਈਡ ਤੋਂ ਕਪੂਰਥਲਾ ਸ਼ਹਿਰ ਲਈ ਜਾ ਰਿਹਾ ਸੀ, ਜਦ ਉਹ ਸੁੰਨੜਾ ਵਾਲੇ ਗੇਟ ਦੇ ਨੇੜੇ ਪਹੁੰਚਿਆ ਤਾਂ ਸਾਹਮਣਿਓਂ ਕਪੂਰਥਲਾ ਦੀ ਤਰਫੋਂ ਆ ਰਹੇ ਕਿਸੇ ਤੇਜ਼ ਰਫਤਾਰ ਤੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰ ਦਿੱਤੇ ਜਾਣ ਕਾਰਨ ਬੁੱਧਰਾਮ ਗੰਭੀਰ ਜ਼ਖ਼ਮੀ ਹੋ ਜਾਣ ਕਾਰਨ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਮੌਕੇ 'ਤੇ ਹੀ ਦਮ ਤੋੜ ਗਿਆ। ਪ੍ਰਤੱਖ ਦਰਸ਼ੀਆਂ ਅਨੁਸਾਰ ਮ੍ਰਿਤਕ ਸਕੂਟਰ ਚਾਲਕ ਨੂੰ ਤੇਜ਼ ਰਫਤਾਰ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਵਲੋਂ ਟੱਕਰ ਮਾਰੀ ਗਈ ਹੈ ਤੇ ਗੱਡੀ ਦਾ ਡਰਾਈਵਰ ਮੌਕੇ ਦਾ ਲਾਭ ਉਠਾਉਂਦਿਆਂ ਗੱਡੀ ਸਮੇਤ ਫਰਾਰ ਹੋ ਗਿਆ, ਜਿਸ ਦੀ ਪਛਾਣ ਨਹੀਂ ਹੋ ਸਕੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸ. ਅਵਤਾਰ ਸਿੰਘ ਏ. ਐੱਸ. ਆਈ. ਚੌਕੀ ਇੰਚਾਰਜ ਕਾਲਾ ਸੰਘਿਆਂ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ, ਜਿਨ੍ਹਾਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ ਤੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਘੁਬਾਇਆ ਨੇ 3 ਦਫਤਰਾਂ 'ਚ ਮਾਰਿਆ ਛਾਪਾ
NEXT STORY