ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਅੱਜ ਸਵੇਰੇ ਬੱਸ ਸਟੈਂਡ ਨੇੜੇ ਖੜ੍ਹੇ ਇਕ ਵਿਅਕਤੀ 'ਤੇ ਟਰੱਕ ਚੜ੍ਹਨ ਕਾਰਨ ਇਕ 35 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੂਬਾ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਨੰਬਰ 4 ਭਗਤਪੁਰਾ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਵਾਰਡ ਦੀ ਕੌਂਸਲਰ ਸ਼੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਉਕਤ ਵਿਅਕਤੀ ਅੱਜ ਕੱਲ ਚੰਡੀਗੜ੍ਹ ਰਹਿੰਦਾ ਸੀ ਤੇ ਆਪਣੇ ਭਰਾ ਨੂੰ ਮਿਲਣ ਆਇਆ ਸੀ, ਜਦੋਂ ਇਹ ਬੱਸ ਦੀ ਉਡੀਕ ਕਰ ਰਿਹਾ ਸੀ ਤਾਂ ਅਚਾਨਕ ਇਹ ਸੜਕ ਵੱਲ ਤੁਰ ਪਿਆ। ਪਹਿਲਾਂ ਇਸ ਦੀ ਕਿਸੇ ਮੋਟਰਸਾਇਕਲ ਨਾਲ ਟੱਕਰ ਹੋਈ, ਜਿਸ ਦੌਰਾਨ ਇਹ ਸੜਕ 'ਤੇ ਡਿਗ ਪਿਆ ਅਤੇ ਇਸ ਉੱਪਰੋਂ ਟਰੱਕ ਲੰਘ ਗਿਆ, ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਦਲਿਤ ਜਥੇਬੰਦੀਆਂ ਨੇ ਵਿਧਾਇਕ ਸੋਮ ਪ੍ਰਕਾਸ਼ ਦੀ ਕੋਠੀ ਦਾ ਕੀਤਾ ਘਿਰਾਓ
NEXT STORY