ਅੰਮ੍ਰਿਤਸਰ, (ਦਲਜੀਤ)- ਸਿਹਤ ਵਿਭਾਗ ਦੀ ਖਾਧ ਪਦਾਰਥ ਦੇ ਸੈਂਪਲ ਭਰਨ ਵਾਲੀ ਟੀਮ ਦੇ ਅਧਿਕਾਰੀ ਹੁਣ ਦੁਕਾਨਦਾਰਾਂ ਨੂੰ ਧੱਕੇ ਅਤੇ ਦਬਕੇ ਮਾਰ ਕੇ ਰੋਅਬ ਨਾਲ ਸੈਂਪਲ ਭਰ ਰਹੇ ਹਨ। ਸਬਜ਼ੀ ਮੰਡੀ ਹਾਲ ਗੇਟ ਦੇ 75 ਸਾਲਾ ਦੁਕਾਨਦਾਰ ਨੇ ਜਤਿੰਦਰ ਸਿੰਘ ਵਿਰਕ ਫੂਡ ਇੰਸਪੈਕਟਰ 'ਤੇ ਬਦਸਲੂਕੀ ਕਰ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਪੀੜਤ ਵੱਲੋਂ ਮਾਮਲੇ ਦੀ ਸਿਹਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਗੁਲਸ਼ਨ ਸ਼ਰਮਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਬਜ਼ੀ ਮੰਡੀ 'ਚ ਉਸ ਦੀ ਫਰੂਟ ਦੀ ਦੁਕਾਨ ਹੈ, ਅੱਜ ਸਵੇਰੇ 8 ਵਜੇ ਕੁਝ ਲੋਕ ਬਿਨਾਂ ਆਪਣੀ ਪਛਾਣ ਦੱਸੇ ਦੁਕਾਨ ਵਿਚ ਵੜ ਗਏ ਅਤੇ ਅਲਮਾਰੀ ਅਤੇ ਹੋਰ ਸਾਮਾਨ ਦੀ ਤਲਾਸ਼ੀ ਲੈਣ ਲੱਗ ਪਏ। ਜਦੋਂ ਉਨ੍ਹਾਂ ਨੇ ਤਲਾਸ਼ੀ
ਲੈ ਰਹੇ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਉਨ੍ਹਾਂ ਧੱਕਾ ਮਾਰ ਕੇ ਬਦਸਲੂਕੀ
ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਉਕਤ ਮੁਲਾਜ਼ਮਾਂ ਨੇ ਦੁਕਾਨ ਦਾ ਸਾਮਾਨ ਇਧਰ-ਉਧਰ ਸੁੱਟ ਦਿੱਤਾ। ਕੁਝ ਸਮਾਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਦੱਸਿਆ ਕਿ ਉਹ ਸਿਵਲ ਸਰਜਨ ਦਫਤਰ ਤੋਂ ਚੈਕਿੰਗ ਲਈ ਆਏ ਹਨ। ਟੀਮ ਦੀ ਜਾਂਚ ਦੌਰਾਨ ਕੋਈ ਵੀ ਗਲਤ ਸਾਮਾਨ ਨਹੀਂ ਬਰਾਮਦ ਹੋਇਆ ਪਰ ਨਾਜਾਇਜ਼ ਹੀ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ।
ਗੁਲਸ਼ਨ ਸ਼ਰਮਾ ਨੇ ਦੱਸਿਆ ਕਿ ਦੁਕਾਨ 'ਚ ਫਲ ਪਕਾਉਣ ਵਾਲਾ ਪਾਊਡਰ ਪਿਆ ਸੀ, ਜਿਸ ਨਾਲ ਪੂਰੇ ਦੇਸ਼ 'ਚ ਸਹੀ ਢੰਗ ਨਾਲ ਫਲ ਪਕਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ 75 ਸਾਲ ਦੇ ਹਨ ਤੇ 2 ਮਹੀਨੇ ਪਹਿਲਾਂ ਹੀ ਹਸਪਤਾਲ 'ਚ ਦਾਖਲ ਰਹਿ ਕੇ ਆਪਣਾ ਇਲਾਜ ਕਰਵਾ ਕੇ ਆਏ ਹਨ। ਵਿਭਾਗ ਦੀ ਟੀਮ ਆਪਣੀ ਪਛਾਣ ਦੱਸ ਦਿੰਦੀ ਤਾਂ ਉਹ ਜਾਂਚ 'ਚ ਪੂਰਾ ਸਹਿਯੋਗ ਕਰਦੇ ਪਰ ਬਿਨਾਂ ਦੱਸੇ ਕੋਈ ਵੀ ਵਿਅਕਤੀ ਕਿਸੇ ਦੀ ਦੁਕਾਨ 'ਚ ਜ਼ਬਰਦਸਤੀ ਚੈਕਿੰਗ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਫੂਡ ਇੰਸਪੈਕਟਰ ਵਿਰਕ ਵੱਲੋਂ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨ ਕੀਤਾ ਗਿਆ ਹੈ, ਜਿਸ ਦੀ ਸ਼ਿਕਾਇਤ ਸਿਹਤ ਮੰਤਰੀ ਤੇ ਡਿਪਟੀ ਕਮਿਸ਼ਨਰ ਨੂੰ ਕੀਤੀ ਗਈ ਹੈ।
ਟਰੈਕਟਰ-ਟਰਾਲੀ 'ਚ ਲਿਜਾਈ ਜਾ ਰਹੀ ਨਾਜਾਇਜ਼ ਸ਼ਰਾਬ ਫੜੀ
NEXT STORY