ਕਪੂਰਥਲਾ, (ਮਲਹੋਤਰਾ)- ਬੀਤੇ ਦਿਨ ਸੁਲਤਾਨਪੁਰ ਮਾਰਗ 'ਤੇ ਨਵੀਂ ਸਬਜ਼ੀ ਮੰਡੀ ਦੇ ਨਜ਼ਦੀਕ ਹੋਈ ਸੜਕ ਦੁਰਘਟਨਾ 'ਚ ਗੰਭੀਰ ਰੂਪ 'ਚ ਜ਼ਖਮੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭੇਜ ਕੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਕਿਰਨ ਸਿੰਘ ਪੁੱਤਰ ਬਲਜਿੰਦਰ ਸਿੰਘ ਨਿਵਾਸੀ ਸ਼ਾਹਕੋਟ ਜੋ ਆਪਣੇ ਸਾਥੀ ਮਨਦੀਪ ਸਿੰਘ ਦੇ ਨਾਲ ਆਰ. ਸੀ. ਐੱਫ. ਤੋਂ ਵਾਪਸ ਆ ਰਹੇ ਸਨ ਕਿ ਸਬਜ਼ੀ ਮੰਡੀ ਦੇ ਨਜ਼ਦੀਕ ਟਰੈਕਟਰ-ਟਰਾਲੀ ਨਾਲ ਟਕਰਾਉਣ ਤੋਂ ਬਾਅਦ ਦੋਵੇਂ ਜ਼ਖਮੀ ਹੋ ਗਏ। ਬਾਅਦ 'ਚ ਜਸਕਿਰਨ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਸ਼ਹਿਰ 'ਚ ਰੇਤਾ ਦੇ ਰੇਟ ਆਸਮਾਨੀ ਚੜ੍ਹੇ
NEXT STORY