ਮੱਲਾਂਵਾਲਾ (ਜਸਪਾਲ)—ਨਗਰ ਪੰਚਾਇਤ ਮੱਲਾਂਵਾਲਾ ਦੀਆਂ ਚੋਣਾਂ 'ਚ ਕੁੱਲ 31 ਨਾਮਜ਼ਦਗੀਆਂ ਦੀ ਪੜਤਾਲ ਅੱਜ ਰਿਟਰਨਿੰਗ ਅਫਸਰ ਚਰਨਦੀਪ ਸਿੰਘ ਪੀ. ਸੀ. ਐੱਸ. ਐੱਸ. ਡੀ. ਐੱਮ. ਗੁਰੂਹਰਸਹਾਏ ਅਤੇ ਐਡੀਸ਼ਨਲ ਰਿਟਰਨਿੰਗ ਅਫਸਰ ਜਸਵੰਤ ਸਿੰਘ ਵੱਲੋਂ ਉਮੀਦਵਾਰਾਂ ਦੀ ਹਾਜ਼ਰੀ ਵਿਚ ਕੀਤੀ ਗਈ। ਪੜਤਾਲ ਵਿਚ ਆਜ਼ਾਦ ਉਮੀਦਵਾਰ ਵਾਰਡ ਨੰਬਰ-1 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ-2 ਤੋਂ ਅਮਰ ਸਿੰਘ, ਵਾਰਡ ਨੰਬਰ-3 ਤੋਂ ਅਨੈਤਾ, ਵਾਰਡ ਨੰਬਰ-5 ਤੋਂ ਦਲਜੀਤ ਕੌਰ ਅਤੇ ਵਾਰਡ ਨੰਬਰ-8 ਤੋਂ ਮੱਖਣ ਸਿੰਘ ਦੇ ਨਾਮਜ਼ਦਗੀ ਪੱਤਰ ਵੱਖ-ਵੱਖ ਕਮੀਆਂ ਕਾਰਨ ਰੱਦ ਹੋ ਗਏ।
ਮੌਕੇ 'ਤੇ ਹਾਜ਼ਰ ਉਮੀਦਵਾਰਾਂ ਵੱਲੋਂ ਰਿਟਰਨਿੰਗ ਅਫਸਰ ਦੁਆਰਾ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਪੜਤਾਲ 'ਤੇ ਤਸੱਲੀ ਪ੍ਰਗਟ ਕੀਤੀ ਗਈ। ਇਸ ਮੌਕੇ ਚੋਣ ਆਬਜ਼ਰਵਰ ਵਿਮਲ ਕੁਮਾਰ ਸੇਤੀਆ, ਸੁਪਰਡੈਂਟ ਜੋਗਿੰਦਰ ਪਾਲ ਅਤੇ ਸਬੰਧਤ ਕਰਮਚਾਰੀ ਹਾਜ਼ਰ ਸਨ।
ਖਬਰ ਦਾ ਅਸਰ : ਮਹਿਮੂਆਣਾ ਸੜਕ ਤੇ ਬਣੇ ਛੱਪੜ ਤੋਂ ਨਿਜ਼ਾਤ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਕੰਮ ਸ਼ੁਰੂ
NEXT STORY