ਕਪੂਰਥਲਾ, (ਮਲਹੋਤਰਾ)- ਦੇਸ਼ ਤੇ ਸਮਾਜ ਦੇ ਵਿਕਾਸ 'ਚ ਆਪਣਾ ਬਹੁਮੁੱਲਾ ਯੋਗਦਾਨ ਦੇਣ ਵਾਲੇ ਇੰਜੀਨੀਅਰ ਵਿਦਿਆਰਥੀਆਂ ਨੂੰ ਹੁਣ ਕੇਂਦਰ ਸਰਕਾਰ ਟੈਕਸ ਦੇ ਘੇਰੇ 'ਚ ਲਿਆਉਣ ਦੀ ਤਿਆਰੀ ਕਰ ਰਹੀ ਹੈ। ਦੇਸ਼ ਭਰ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਦੇ 20 ਮਈ, 2018 ਨੂੰ ਹੋਣ ਵਾਲੇ ਜੇ. ਈ. ਈ. ਐਡਵਾਂਸ ਟੈਸਟ ਦੀ ਫੀਸ 'ਚ ਵਾਧੇ ਦੇ ਨਾਲ ਹੀ ਸਰਕਾਰ ਇਸ 'ਤੇ ਜੀ. ਐੱਸ. ਟੀ. ਲਾਉਣ ਦੀ ਤਿਆਰੀ ਕਰ ਰਹੀ ਹੈ। ਪਹਿਲਾਂ ਹੀ ਫੀਸਾਂ ਦੇ ਵਾਧੇ ਦੀ ਮਾਰ ਝੱਲਣ ਵਾਲੇ ਇਹ ਵਿਦਿਆਰਥੀ ਹੁਣ ਦੁਚਿੱਤੀ ਦੀ ਸਥਿਤੀ 'ਚ ਹਨ।
ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਜੇ. ਈ. ਈ. ਐਡਵਾਂਸ ਟੈਸਟ ਪਾਸ ਕਰਨਾ ਪੈਂਦਾ ਹੈ, ਜਿਸ ਦੀ ਫੀਸ 2400 ਤੋਂ ਵਧਾ ਕੇ 2600 ਕਰ ਦਿੱਤੀ ਗਈ ਹੈ, ਜਿਸ ਨੂੰ ਸਹਿਣ ਕਰਨਾ ਮੁਸ਼ਕਲ ਹੈ।-ਕਰਨਪ੍ਰੀਤ ਕੌਰ ਵਿਦਿਆਰਥੀ
ਜੇ. ਈ. ਈ. ਐਡਵਾਂਸ ਦਾ ਟੈਸਟ ਦੇਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਮਦਨ ਨਹੀਂ ਹੈ। ਉਨ੍ਹਾਂ ਨੂੰ ਸਰਕਾਰ ਜੇ. ਈ. ਈ. ਫੀਸ 'ਚ ਜਿਸ ਤਰ੍ਹਾਂ ਜੀ. ਐੱਸ. ਟੀ. ਲੈਣ ਦੀ ਤਿਆਰੀ ਕਰ ਰਹੀ ਹੈ, ਬਿਲਕੁਲ ਗਲਤ ਹੈ।- ਅਰਚਨਾਦੀਪ ਕੌਰ
ਇਸ ਸਾਲ ਦੌਰਾਨ 2 ਲੱਖ ਤੋਂ ਜ਼ਿਆਦਾ ਵਿਦਿਆਰਥੀ ਜੇ. ਈ. ਈ. ਪ੍ਰੀਖਿਆ 'ਚ ਬੈਠਣਗੇ। ਜ਼ਿਆਦਾਤਰ ਵਿਦਿਆਰਥੀ ਫੀਸ ਦੇਣ 'ਚ ਵੀ ਅਸਮਰੱਥ ਹੁੰਦੇ ਹਨ। ਉਪਰ ਤੋਂ ਫੀਸ 'ਚ ਵਾਧਾ ਤੇ ਜੀ. ਐੱਸ. ਟੀ. ਦੀ ਮਾਰ ਸਾਡੀ ਪ੍ਰੇਸ਼ਾਨੀ ਹੋਰ ਵਧਾ ਦੇਵੇਗੀ। -ਰੋਹਿਤ
ਜੇ. ਈ. ਈ. ਟੈਸਟ 'ਚ ਬੈਠਣ ਵਾਲੇ ਵਿਦਿਆਰਥੀ ਜ਼ਿਆਦਾਤਰ ਪੇਂਡੂ ਖੇਤਰ ਤੋਂ ਹੁੰਦੇ ਹਨ, ਜੋ ਵਿਭਾਗ ਵੱਲੋਂ ਕੀਤੀ ਗਈ ਨਿਰਧਾਰਿਤ ਫੀਸ ਬਹੁਤ ਮੁਸ਼ਕਲ ਨਾਲ ਅਦਾ ਕਰ ਪਾਉਂਦੇ ਹਨ। ਫੀਸ 'ਚ ਕੀਤਾ ਗਿਆ ਵਾਧਾ ਤੇ ਜੀ. ਐੱਸ. ਟੀ. ਲਾਉਣ ਦਾ ਫੈਸਲਾ ਬੱਚਿਆਂ ਲਈ ਕਾਫੀ ਮੁਸ਼ਕਲ ਵਾਲਾ ਹੁੰਦਾ ਹੈ। -ਰਮਨਦੀਪ ਕੌਰ ਅਧਿਆਪਕ
ਆਪਣਾ ਹੀ ਮੂੰਹ ਬੋਲਿਆ ਬੇਟਾ ਨਿਕਲਿਆ ਲੁਟੇਰਾ
NEXT STORY