ਗੁਰਦਾਸਪੁਰ : ਇਕ ਦਹਾਕੇ ਬਾਅਦ ਪੰਜਾਬ ਫਿਰ ਦਹਿਸ਼ਤਗਰਦਾ ਦਾ ਸ਼ਿਕਾਰ ਹੋਇਆ ਹੈ। ਸੋਮਵਾਰ ਨੂੰ ਪਾਕਿਸਤਾਨ ਸਰਹੱਦ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗੁਰਦਾਸਪੁਰ ਦੇ ਦੀਨਾਨਗਰ ਥਾਣੇ ਨੂੰ ਅੱਤਵਾਦੀਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ। ਸੂਤਰਾਂ ਤੋਂ ਪ੍ਰਾਪਤ ਤਾਜ਼ਾ ਜਾਣਤਾਰੀ ਮੁਤਾਬਕ ਸੇਵੇਰ 11.30 ਵਜੇ ਅੱਤਵਾਦੀਆਂ ਨੇ ਦੀਨਾਨਗਰ ਥਾਣੇ 'ਚ ਬਲਾਸਟ ਕਰ ਦਿੱਤਾ। ਹਾਲਾਂਕਿ ਇਸ ਬਲਾਸਟ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਇਹ ਅੱਤਵਾਦੀ ਹਮਲੇ ਦੀ ਪੂਰੀ ਕਹਾਣੀ
ਸਵੇਰੇ ਲਗਭਗ 5 ਵਜੇ ਸੇਨਾ ਦੀ ਵਰਦੀ 'ਚ ਆਏ ਅੱਤਵਾਦੀਆਂ ਨੇ ਸਭ ਤੋਂ ਪਹਿਲਾਂ ਇਕ ਮਾਰੂਤੀ ਕਾਰ ਚਾਲਕ ਨੂੰ ਗੋਲੀ ਮਾਰ ਕੇ ਉਸ ਦੀ ਕਾਰ ਖੋਹ ਲਈ ਅਤੇ ਕਾਰ 'ਚ ਸਵਾਰ ਹੋ ਕੇ ਇਹ ਅੱਤਵਾਦੀ ਥਾਣੇ ਪਹੁੰਚੇ। ਥਾਣੇ ਦੇ ਬਾਹਰ ਢਾਬੇ ਵਾਲੇ ਨੂੰ ਗੋਲੀ ਮਾਰ ਦਿੱਤੀ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਰ ਇਹ ਅੱਤਵਾਦੀ ਥਾਣੇ ਦੇ ਅੰਦਰ ਦਾਖਲ ਹੋ ਗਏ ਅੰਦਰ ਜਾਂਦੇ ਹੀ ਪਹਿਲਾਂ ਇਨ੍ਹਾਂ ਨੇ ਹੋਮਗਾਰਡ ਦੇ ਜਵਾਨਾਂ ਨੂੰ ਆਪਣੇ ਨਿਸ਼ਾਨੇ 'ਤੇ ਲਿਆ। ਥਾਣੇ 'ਚ ਮੌਜੂਦ ਐਸ.ਐਚ.ਓ. ਅਤੇ ਫਿਰ ਸਬ ਇੰਸਪੈਕਟਰ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਇਹ ਥਾਣਾ ਹੈ ਉਹ ਰਿਹਾਇਸ਼ੀ ਇਲਾਕਾ ਹੈ ਅਤੇ ਇਸ ਦੇ ਆਸਪਾਸ ਕਾਫੀ ਹਸਪਤਾਲ ਵੀ ਹਨ। ਤਿੰਨ ਮੰਜ਼ਿਲਾਂ ਇਸ ਥਾਣੇ ਦੇ ਪਿੱਛੇ ਪੁਲਸ ਵਾਲਿਆਂ ਦੀ ਰਿਹਾਇਸ਼ ਵੀ ਹੈ ਜਿਥੇ ਅੱਤਵਾਦੀਆਂ ਨੇ ਪੁਲਸ ਵਾਲਿਆਂ ਦੇ ਪਰਿਵਾਰਾਂ ਨੂੰ ਬੰਦੀ ਬਣਾਇਆ ਹੋਇਆ ਹੈ। ਇਸ ਥਾਣੇ ਦੇ ਨਾਲ ਕਿਰਨ ਹਸਪਤਾਲ ਲੱਗਾ ਹੋਇਆ ਹੈ, ਜਿਥੇ ਇਨ੍ਹਾਂ ਅੱਤਵਾਦੀਆਂ ਨੇ ਦੋ ਮਰੀਜ਼ਾਂ ਨੂੰ ਵੀ ਮਾਰ ਦਿੱਤਾ ਹੈ। ਫਿਲਹਾਲ ਸੈਨਾ, ਪੰਜਾਬ ਪੁਲਸ ਦੇ ਜਵਾਨਾਂ ਨੇ ਥਾਣੇ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ ਅਤੇ ਲਗਾਤਾਰ ਗੋਲੀਬਾਰੀ ਚੱਲ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਖਿਲਾਫ ਹੁਣ ਥਾਣੇ ਦੇ ਬਾਹਰ ਆਰਮੀ ਨੇ ਮੋਰਚਾ ਸੰਭਾਲਿਆ ਹੋਇਆ ਹੈ। ਪਠਾਨਕੋਟ ਆਰਮੀ ਕੈਂਟ ਅਤੇ ਜੰਮੂ ਤੋਂ ਆਰਮੀ ਕਮਾਂਡੋਜ਼ ਬੁਲਾਏ ਗਏ ਹਨ। ਅੰਮ੍ਰਿਤਸਰ ਅਤੇ ਦਿੱਲੀ ਸਥਿਤ ਐਨ.ਐਸ.ਜੀ. ਦੇ ਬੱਸ 'ਤੇ ਕਮਾਂਡੋ ਸਟੈਂਡਬਾਈ 'ਤੇ ਰੱਖਿਆ ਗਿਆ ਹੈ ਅਤੇ ਗੁਰਦਾਸਪੁਰ ਦੇ ਸਾਰੇ ਸਕੂਲ ਕਾਲਜ ਬੰਦ ਕਰਾ ਦਿੱਤੇ ਗਏ ਹਨ। ਮਹਿਜ਼ ਕੁਝ ਹੀ ਘੰਟਿਆਂ ਵਿਚ ਚਾਰ ਪੁਲਸ ਕਰਮਚਾਰੀਆਂ ਸਮੇਤ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਹੀਦਾਂ 'ਚ ਗੁਰਦਾਸਪੁਰ ਦੇ ਐਸ.ਪੀ. ਡਿਟੈਕਟਿਵ ਬਲਜੀਤ ਸਿੰਘ ਵੀ ਸ਼ਾਮਿਲ ਹਨ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਫੌਜ ਵਲੋਂ ਦੋ ਅੱਤਵਾਦੀ ਨੂੰ ਵੀ ਮਾਰ ਸੁੱਟਿਆ ਗਿਆ ਹੈ ਅਤੇ ਇਕ ਅੱਤਵਾਦੀਆਂ ਦਾ ਸਾਥ ਦੇ ਰਹੀ ਇਕ ਔਰਤ ਅੱਤਵਾਦੀ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ ਅਤੇ ਸ਼ਾਮ ਪੰਜ ਵਜੇ ਤੱਕ ਮੁਕਾਬਲੇ ਤੋਂ ੂਬਾਅਦ ਇਨ੍ਹਾਂ ਸਾਰੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ।
ਗੁਰਦਾਸਪੁਰ : ਇਕ ਪਾਸੇ ਪੂਰੀ ਆਰਮੀ ਤੇ ਦੂਜੇ ਪਾਸੇ 4 ਅੱਤਵਾਦੀ, ਦੋਵੇਂ ਪਾਸੇ ਚੱਲ ਰਹੀਆਂ ਠਾਹ-ਠਾਹ ਗੋਲੀਆਂ (ਤਸਵੀਰਾਂ)
NEXT STORY