ਅੰਮ੍ਰਿਤਸਰ, (ਅਰੁਣ)- ਸੀ-ਡਵੀਜ਼ਨ ਥਾਣੇ ਅਧੀਨ ਪੈਂਦੇ ਖੇਤਰ ਗੁਰੂ ਗੋਬਿੰਦ ਸਿੰਘ ਨਗਰ ਦੀ ਗਲੀ ਨੰ. 2 'ਚੋਂ ਇਕ ਪੌਣੇ 2 ਸਾਲਾ ਬੱਚੀ ਨੂੰ ਅਗਵਾ ਕਰਨ ਵਾਲੀ ਭਿਖਾਰੀਨੁਮਾ ਔਰਤ ਨੂੰ ਗੁੱਜਰਪੁਰਾ ਪੁਲਸ ਚੌਕੀ ਨੇ ਗ੍ਰਿਫਤਾਰ ਕਰ ਕੇ ਅਗਵਾ ਹੋਈ ਬੱਚੀ ਨੂੰ ਬਰਾਮਦ ਕਰ ਲਿਆ ਹੈ।
ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਭਾਣਜੀ ਪਿੰਕੂ ਜੋ ਗਲੀ ਵਿਚ ਖੇਡ ਰਹੀ ਸੀ, ਅਚਾਨਕ ਗਾਇਬ ਹੋ ਗਈ। ਜਾਂਚ ਕਰਨ 'ਤੇ ਉਸ ਦੀ ਗੁਆਂਢਣ ਨਗੀਨਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਕੋਈ ਅÎਣਪਛਾਤੀ ਔਰਤ ਚੁੱਕ ਕੇ ਲੈ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰਨ ਮਗਰੋਂ ਭਗਤਾਂਵਾਲਾ ਡੰਪ ਨੇੜਿਓਂ ਉਕਤ ਔਰਤ ਨੀਰੂ ਪਤਨੀ ਮੋਹਨ ਵਾਸੀ ਗੋਲਬਾਗ ਝੁੱਗੀਆਂ ਨੂੰ ਗ੍ਰਿਫਤਾਰ ਕਰਦਿਆਂ ਅਗਵਾ ਹੋਈ ਬੱਚੀ ਪਿੰਕੂ ਨੂੰ ਬਰਾਮਦ ਕਰ ਲਿਆ।
ਪਹਿਲਾਂ ਇਕ ਹੋਰ ਬੱਚੀ ਨੂੰ ਕੀਤਾ ਸੀ ਅਗਵਾ : ਗੁੱਜਰਪੁਰਾ ਚੌਕੀ ਇੰਚਾਰਜ ਏ. ਐੱਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਔਰਤ ਜੋ ਕੂੜਾ ਚੁੱਕਣ ਦਾ ਕੰਮ ਕਰਦੀ ਹੈ ਅਤੇ ਸ਼ਰਾਬ ਦਾ ਨਸ਼ਾ ਕਰਨ ਦੀ ਵੀ ਆਦੀ ਹੈ, ਨੇ ਇਸੇ ਮੁਹੱਲੇ ਵਿਚ ਹੀ ਪਹਿਲਾਂ ਇਕ ਹੋਰ ਬੱਚੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਮੁਹੱਲਾ ਵਾਸੀਆਂ ਨੇ ਦੇਖ ਲਿਆ ਤੇ ਉਸ ਨੇ ਬੱਚੀ ਨੂੰ ਛੱਡ ਦਿੱਤਾ ਸੀ ਪਰ ਮੌਕਾ ਮਿਲਦਿਆਂ ਹੀ ਉਸ ਨੇ ਘਰ ਦੇ ਬਾਹਰ ਖੇਡ ਰਹੀ ਬੱਚੀ ਪਿੰਕੂ ਨੂੰ ਅਗਵਾ ਕਰ ਲਿਆ।
ਰਿਮਾਂਡ ਦੌਰਾਨ ਪੁਲਸ ਕਰੇਗੀ ਬਾਰੀਕੀ ਨਾਲ ਪੁੱਛਗਿੱਛ : ਬੱਚੇ ਅਗਵਾ ਕਰਨ ਵਾਲੇ ਗਿਰੋਹ ਨਾਲ ਜੁੜੇ ਸਬੰਧਾਂ ਨੂੰ ਲੈ ਕੇ ਪੁਲਸ ਅਦਾਲਤ ਵੱਲੋਂ ਮਿਲੇ ਰਿਮਾਂਡ ਦੌਰਾਨ ਇਸ ਔਰਤ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਜਾ ਰਹੀ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਅਗਵਾ ਹੋਈ ਬੱਚੀ ਪਿੰਕੂ ਨੂੰ ਉਸ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਨਕਮ ਟੈਕਸ ਦੇ ਇਨਵੈਸਟੀਗੇਸ਼ਨ ਵਿੰਗ ਨੇ ਕੈਟਲ ਫੀਡ ਯੂਨਿਟ 'ਤੇ ਕੀਤੀ ਛਾਪਾਮਾਰੀ
NEXT STORY