ਜਲੰਧਰ (ਸੁਰਿੰਦਰ)-ਆਪਣੇ ਪਤੀ ਅਤੇ ਸੱਸ ਨੂੰ ਬੇਹੋਸ਼ ਕਰਕੇ ਚਲਾਕ ਨੂੰਹ ਰਾਤੋ-ਰਾਤ ਘਰ ਦਾ ਕੀਮਤੀ ਸਮਾਨ ਅਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋ ਗਈ। ਜਾਣਕਾਰੀ ਮੁਤਾਬਕ ਬਸਤੀ ਬਾਵਾ ਖੇਲ ਦੇ ਕ੍ਰਿਸ਼ਨਾ ਨਗਰ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਮਨਜੀਤ ਸਿੰਘ ਦਾ ਵਿਆਹ 8 ਸਾਲ ਪਹਿਲਾਂ ਨਰਿੰਦਰ ਕੌਰ ਨਾਲ ਹੋਇਆ ਸੀ ਅਤੇ ਦੋਹਾਂ ਦਾ ਇਕ ਬੇਟਾ ਵੀ ਹੈ ਪਰ ਦੋਹਾਂ 'ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਪਰਮਜੀਤ ਕੌਰ ਨੇ ਦੱਸਿਆ ਕਿ ਐਤਵਾਰ ਦੀ ਰਾਤ ਨੂੰ ਉਸ ਦੀ ਨੂੰਹ ਨੇ ਉਸ ਨੂੰ ਅਤੇ ਬੇਟੇ ਦੇ ਖਾਣੇ 'ਚ ਬੇਹੋਸ਼ੀ ਦੀ ਦਵਾਈ ਮਿਲਾ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੂੜੀ ਨੀਂਦ ਆ ਗਈ।ਇਸ ਦੌਰਾਨ ਹੀ ਨਰਿੰਦਰ ਕੌਰ ਘਰ ਦਾ ਕੀਮਤੀ ਸਮਾਨ, ਚਾਰ ਸਿਲੰਡਰ, ਪੈਸੇ ਅਤੇ 20 ਤੋਲੇ ਸੋਨਾ ਲੈ ਕੇ ਫਰਾਰ ਹੋ ਗਈ। ਜਦੋਂ ਪਰਮਜੀਤ ਅਤੇ ਉਸ ਦੇ ਬੇਟੇ ਨੂੰ ਸਵੇਰੇ ਤਿੰਨ ਵਜੇ ਜਾਗ ਖੁੱਲ੍ਹੀ ਤਾਂ ਪੂਰੇ ਘਰ ਦਾ ਸਮਾਨ ਗਾਇਬ ਸੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਖੇਤੀਬਾੜੀ ਵਿਭਾਗ ਦੇ ਭ੍ਰਿਸ਼ਟਾਚਾਰ ਨੇ ਬਰਬਾਦ ਕੀਤਾ 8.30 ਲੱਖ ਏਕੜ ਨਰਮਾ
NEXT STORY