ਕਪੂਰਥਲਾ— ਇਥੋਂ ਦੇ ਸ਼ਹਿਰੀ ਖੇਤਰ ਅਤੇ ਖਾਸ ਕਰਕੇ ਥਾਣਾ ਸਿਟੀ ਨੇੜੇ ਮੁਹੱਲਿਆਂ 'ਚ ਚੋਰਾਂ ਦਾ ਕਹਿਰ ਜਾਰੀ ਹੈ, ਜਿਸ ਦੇ ਚਲਦਿਆਂ ਚੋਰ ਆਸਾਨੀ ਨਾਲ ਇਕੱਲੇ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਦਾ ਤਾਜ਼ਾ ਮਾਮਲਾ ਪ੍ਰੀਤ ਨਗਰ ਦਾ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਸ਼ਹਿਰ 'ਚ ਹੀ ਜਿੰਮੀ ਹਾਈ ਫਾਈ ਡੀ. ਜੇ. ਦੇ ਨਾਂ ਨਾਲ ਆਪਣਾ ਕਾਰੋਬਾਰ ਕਰਦਾ ਹੈ। 30 ਜੁਲਾਈ ਦੁਪਹਿਰ ਤੋਂ ਬਾਅਦ ਉਹ ਆਪਣੇ ਭਾਣਜੇ ਨਾਲ ਜਨਮਦਿਨ ਦੀ ਪਾਰਟੀ 'ਚ ਲੁਧਿਆਣਾ ਗਿਆ ਹੋਇਆ ਸੀ ਪਰ ਜਦੋਂ ਉਹ 31 ਜੁਲਾਈ ਦੇਰ ਰਾਤ ਤਕਰੀਬਨ 3 ਵਜੇ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ 'ਚ ਸਾਮਾਨ ਖਿਲਰਿਆ ਪਿਆ ਹੈ ਅਤੇ ਘਰ ਦੀਆਂ ਅਲਮਾਰੀਆਂ ਟੁੱਟੀਆਂ ਪਈਆਂ ਸਨ। ਇਹ ਦੇਖ ਕੇ ਉਹ ਹੈਰਾਨ ਰਹਿ ਗਿਆ ਅਤੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਘਰੋਂ 2 ਲੱਖ ਦੀ ਨਕਦੀ ਅਤੇ 2 ਲੱਖ ਦੇ ਗਹਿਣੇ ਗਾਇਬ ਸਨ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਸ ਨੇ ਚੋਰੀ ਦੀ ਘਟਨਾ ਦੇ ਪਿੱਛੇ ਕਿਸੇ ਮਾਸਟਰ ਪਲਾਨ ਦੀ ਤਿਆਰੀ ਨੂੰ ਅੰਜਾਮ ਦੇਣ ਦਾ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਚੋਰਾਂ ਨੇ ਇਕ ਪਾਸੇ ਘਰ ਦੀ ਨਕਦੀ ਅਤੇ ਸਿਰਫ ਸੋਨੇ ਦੇ ਗਹਿਣਿਆਂ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ ਸਗੋਂ ਉਕਤ ਸਮੇਂ 'ਚ ਘਰ ਦੇ ਨੇੜੇ ਸਥਿਤ ਘਰਾਂ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਤਾਂਕਿ ਰੌਲੇ ਦੀ ਸਥਿਤੀ 'ਚ ਗੁਆਂਢੀ ਜਲਦੀ ਘਰ 'ਚੋਂ ਬਾਹਰ ਨਾ ਆ ਸਕਣ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਦੇ ਸ਼ਹਿਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਅਕਾਲੀ ਨੇਤਾ 'ਤੇ ਛੁਰਿਆਂ ਨਾਲ ਜਾਨਲੇਵਾ ਹਮਲਾ (ਤਸਵੀਰਾਂ)
NEXT STORY