ਜੈਂਤੀਪੁਰ - ਆਮ ਤੌਰ 'ਤੇ ਸਕੂਲਾਂ, ਕਾਲਜਾਂ ਮੋਹਰੇ ਅਤੇ ਜੀ. ਟੀ. ਰੋਡ ਤੇ ਲਿੰਕ ਸੜਕਾਂ ਉਪਰ ਵੇਖਿਆ ਜਾਵੇ ਤਾਂ ਅਮੀਰ ਘਰਾਂ ਦੇ ਮੁੰਡਿਆਂ ਵਲੋਂ ਮੋਟਰਸਾਈਕਲਾਂ 'ਤੇ ਲਗਾਏ ਗਏ ਪ੍ਰਦੂਸ਼ਣ ਯੰਤਰਾਂ ਨਾਲ ਆਉਂਦੇ ਜਾਂਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਮੀਰ ਘਰਾਂ ਦੇ ਲਾਡਲੇ ਮੁੰਡਿਆਂ ਵਲੋਂ ਆਉਂਦੀਆਂ ਜਾਂਦੀਆਂ ਕਾਲਜ, ਸਕੂਲਾਂ ਦੀਆਂ ਲੜਕੀਆਂ ਨੂੰ ਵੇਖ ਕੇ ਬੁਲਟ ਤੇ ਲਗਾਏ ਡਰਾਉਣੇ ਹਾਰਨ ਅਤੇ ਪਟਾਕੇ ਵਜਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ, ਜਿਸ ਦਾ ਬੁਰਾ ਪ੍ਰਭਾਵ ਸੜਕਾਂ ਨਾਲ ਲੱਗਦੇ ਘਰਾਂ ਅਤੇ ਰਾਹਗੀਰਾਂ ਉਪਰ ਪੈਂਦਾ ਹੈ। ਇਹ ਖਤਰਨਾਕ ਪਟਾਕੇ ਅਤੇ ਹਾਰਨ ਕਿਸੇ ਦਿਲ ਦੇ ਮਰੀਜਾਂ ਲਈ ਦੁਰਘਟਨਾ ਦੇ ਕਾਰਨ ਵੀ ਬਣ ਸਕਦੇ ਹਨ ਪਰ ਪੁਲਸ ਪ੍ਰਸ਼ਾਸਨ ਇਹ ਸਭ ਕੁਝ ਜਾਣਦੇ ਹੋਏ ਵੀ ਕੁੰਬਕਰਨੀ ਨੀਂਦ ਸੁੱਤਾ ਪਿਆ ਹੈ। ਇਲਾਕੇ ਦੀ ਜਨਤਾ ਦੀ ਪੁਰਜੋਰ ਡੀ. ਸੀ ਤੋਂ ਮੰਗ ਹੈ ਕਿ ਸਕੂਲਾਂ, ਕਾਲਜਾਂ ਅਤੇ ਪਿੰਡਾਂ ਨਾਲ ਸਬੰਧਿਤ ਸੜਕਾਂ ਤੇ ਪੁਲਸ ਵਲੋਂ ਤੇਜ ਪੈਟਰੋਲਿੰਗ ਕਰਦਿਆਂ ਇਨ੍ਹਾਂ ਸ਼ਰਾਰਤੀ ਅਨਸਰਾਂ 'ਤੇ ਸ਼ਿਕੰਜਾ ਕੱਸਿਆ ਜਾਵੇ।
ਪੇਕੇ ਘਰ ਰਹਿ ਰਹੀ ਔਰਤ ਨੇ ਬੱਚਿਆਂ ਸਮੇਤ ਨਿਗਲਿਆ ਜ਼ਹਿਰ, ਹਾਲਤ ਸਥਿਰ
NEXT STORY