ਕਪੂਰਥਲਾ, (ਗੁਰਵਿੰਦਰ ਕੌਰ)- ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮ. ਸਬ ਅਰਬਨ ਸਬ ਡਵੀਜ਼ਨ ਕਪੂਰਥਲਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ 17 ਮਾਰਚ ਦਿਨ ਸ਼ਨੀਵਾਰ ਨੂੰ ਗੋਦਰੇਜ ਕੰਪਨੀ ਵਲੋਂ ਅਧੂਰੇ ਕੰਮਾਂ ਨੂੰ ਕਰਨ ਲਈ ਦੁਪਹਿਰ 3.30 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ 66 ਕੇ. ਵੀ. ਡੈਣਵਿੰਡ ਸਬ ਸਟੇਸ਼ਨ ਤੋਂ ਚਲਦਾ 11 ਕੇ. ਵੀ. ਗੁਰੂ ਨਾਨਕ ਨਗਰ ਫੀਡਰ ਬੰਦ ਰਹੇਗਾ। ਜਿਸ ਕਾਰਨ ਅਜੀਤ ਨਗਰ, ਸੁੰਦਰ ਐਵੀਨਿਊ, ਮਾਡਲ ਟਾਊਨ, ਕਾਂਜਲੀ ਰੋਡ, ਤਰਲੋਕਪੁਰਾ, ਗੁਰੂ ਨਾਨਕ ਨਗਰ, ਮੁਸ਼ਕਵੇਦ, ਚੂਹੜਵਾਲ ਤੇ ਪੁਲਸ ਲਾਈਨ ਆਦਿ ਏਰੀਏ ਦੀ ਬਿਜਲੀ ਬੰਦ ਰਹੇਗੀ।
ਇਸੇ ਤਰ੍ਹਾਂ 132 ਕੇ. ਵੀ. ਸਬ ਸਟੇਸ਼ਨ ਕਪੂਰਥਲਾ ਤੋਂ ਚਲਦੇ 11 ਕੇ. ਵੀ. ਸ਼ਾਲੀਮਾਰ ਫੀਡਰ, ਜਲੰਧਰ ਰੋਡ ਮਿਤੀ 17 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤਕ ਬੰਦ ਰਹੇਗਾ, ਜਿਸ ਕਾਰਨ ਮੋਤੀ ਬਾਗ, ਪੰਜਾਬੀ ਬਾਗ, ਕਰੋਲ ਬਾਗ, ਪਟੇਲ ਨਗਰ, ਟੈਗੋਰ ਨਗਰ, ਮਨਸੂਰਵਾਲ ਦੋਨਾ, ਜਲੰਧਰ ਰੋਡ, ਅਰਬਨਅਸਟੇਟ, ਇੰਡਸਟਰੀ ਏਰੀਆ, ਸੈਫਰਨ ਕਾਲੋਨੀ ਆਦਿ ਦੀ ਬਿਜਲੀ ਬੰਦ ਰਹੇਗੀ।
ਸੁਲਤਾਨਪੁਰ ਲੋਧੀ, (ਸੋਢੀ)-ਇੰਜੀਨੀਅਰ ਗੁਰਦੀਪ ਸਿੰਘ ਉਪ ਮੰਡਲ ਅਫਸਰ ਸੁਲਤਾਨਪੁਰ ਲੋਧੀ ਨੰਬਰ 2 ਨੇ ਦੱਸਿਆ ਕਿ ਬਿਜਲੀ ਦੇ ਯੰਤਰਾਂ ਦੀ ਜ਼ਰੂਰੀ ਮੁਰੰਮਤ ਲਈ ਮਿਤੀ 17 ਮਾਰਚ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤਕ ਬੇਬੇ ਨਾਨਕੀ ਅਰਬਨ ਅਸਟੇਟ, ਮੁਹੱਲਾ ਗੁਰੂ ਨਾਨਕ ਨਗਰ ਸੁਲਤਾਨਪੁਰ ਲੋਧੀ ਤੇ ਸੁੱਖ ਇਨਕਲੇਵ ਦੀ ਬਿਜਲੀ ਸਪਲਾਈ ਬੰਦ ਰਹੇਗੀ ।
ਸੜਕ 'ਤੇ ਹਾਦਸਾਗ੍ਰਸਤ ਟਰੱਕਾਂ ਦੇ ਖੜ੍ਹੇ ਹੋਣ ਕਾਰਨ ਲੱਗਾ ਜਾਮ, ਲੋਕ ਪ੍ਰੇਸ਼ਾਨ
NEXT STORY