ਕਪੂਰਥਲਾ, (ਭੂਸ਼ਣ, ਮਲਹੋਤਰਾ)- ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਸੜਕ ਮਾਰਗਾਂ 'ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਟਰੈਫਿਕ ਪੁਲਸ ਕਪੂਰਥਲਾ ਦੀ ਟੀਮ ਨੇ ਵੀਰਵਾਰ ਨੂੰ ਵੱਖ-ਵੱਖ ਬਾਜ਼ਾਰਾਂ ਤੇ ਸੜਕ ਮਾਰਗਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ। ਜਿਸ ਦੌਰਾਨ ਨੋ ਪਾਰਕਿੰਗ ਜ਼ੋਨ 'ਚ ਖੜ੍ਹੇ 40 ਦੇ ਕਰੀਬ 4-ਪਹੀਆ ਤੇ 2-ਪਹੀਆ ਵਾਹਨਾਂ ਦੇ ਚਲਾਨ ਕੀਤੇ ਗਏ। ਕਰੀਬ 3 ਘੰਟੇ ਤਕ ਚੱਲੀ ਇਸ ਮੁਹਿੰਮ ਦੌਰਾਨ ਸ਼ਹਿਰ ਦੇ ਸਾਰੇ ਬਾਜ਼ਾਰ ਖੁੱਲ੍ਹੇ-ਖੁੱਲ੍ਹੇ ਨਜ਼ਰ ਆਏ। ਜਾਣਕਾਰੀ ਅਨੁਸਾਰ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਤੇ ਸੜਕ ਮਾਰਗਾਂ 'ਤੇ ਵੱਡੀ ਗਿਣਤੀ 'ਚ ਦੁਕਾਨਦਾਰਾਂ ਵੱਲੋਂ ਜਿਥੇ ਸਾਮਾਨ ਨੂੰ ਕਈ-ਕਈ ਫੁੱਟ ਤਕ ਸੜਕ ਰੱਖਣ ਨੂੰ ਲੈ ਕੇ ਸ਼ਿਕਾਇਤਾਂ ਆ ਰਹੀਆਂ ਸੀ, ਉਥੇ ਹੀ ਨੋ ਪਾਰਕਿੰਗ ਜ਼ੋਨ ਤੇ ਬਾਜ਼ਾਰਾਂ 'ਚ 4-ਪਹੀਆ ਵਾਹਨ ਖੜ੍ਹੇ ਕਰਨ ਨੂੰ ਲੈ ਕੇ ਵੀ ਕਈ ਸ਼ਿਕਾਇਤਾਂ ਆਈਆਂ ਸੀ, ਜਿਸ ਨੂੰ ਲੈ ਕੇ ਵੀਰਵਾਰ ਨੂੰ ਟਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਦੀ ਅਗਵਾਈ 'ਚ ਟਰੈਫਿਕ ਪੁਲਸ ਦੇ ਵੱਡੀ ਗਿਣਤੀ 'ਚ ਕਰਮਚਾਰੀਆਂ ਨੇ ਸ਼੍ਰੀ ਸਤ ਨਰਾਇਣ ਬਾਜ਼ਾਰ, ਬਸ ਸਟੈਂਡ, ਸਦਰ ਬਾਜ਼ਾਰ, ਕਚਹਿਰੀ ਚੌਕ, ਜਲੌਖਾਨਾ, ਮਾਲ ਰੋਡ ਤੇ ਸੁਲਤਾਨਪੁਰ ਲੋਧੀ ਰੋਡ 'ਤੇ ਨਾਜਾਇਜ਼ ਕਬਜ਼ਿਆਂ ਖਿਲਾਫ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਗਈ। ਜਿਸ ਦੌਰਾਨ ਦੁਕਾਨਦਾਰਾਂ ਵੱਲੋਂ ਸੜਕਾਂ 'ਤੇ ਰੱਖੇ ਸਾਮਾਨ ਨੂੰ ਪਿੱਛੇ ਹਟਾਇਆ ਗਿਆ , ਉਥੇ ਹੀ ਸਾਮਾਨ ਨਾ ਹਟਾਉਣ ਦੀ ਸੂਰਤ 'ਚ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ । ਜਿਸ ਦੌਰਾਨ ਸੜਕ ਕੰਢੇ ਖੜ੍ਹੀਆਂ ਕਰੀਬ 40 ਗੱਡੀਆਂ ਤੇ 2-ਪਹੀਆ ਵਾਹਨਾਂ ਦੇ ਚਲਾਨ ਕੀਤੇ ਗਏ। ਜਿਸ ਦੌਰਾਨ ਕਾਗਜ਼ਾਤ ਨਾ ਹੋਣ 'ਤੇ ਕਈ ਵਾਹਨਾਂ ਨੂੰ ਇੰਪਾਊੂਂਡ ਵੀ ਕੀਤਾ ਗਿਆ ।
ਧੁੰਦ ਨੇ ਰੇਲ ਗੱਡੀਆਂ ਦਾ ਟਾਈਮ ਟੇਬਲ ਵਿਗਾੜਿਆ, ਯਾਤਰੀ ਪ੍ਰੇਸ਼ਾਨ
NEXT STORY