ਕਪੂਰਥਲਾ, (ਭੂਸ਼ਣ, ਮਲਹੋਤਰਾ)- ਸੂਬੇ ਵਿਚ ਚੱਲ ਰਹੇ ਡੇਰਾ ਸੱਚਾ ਸੌਦਾ ਵਿਭਾਗ ਨੂੰ ਲੈ ਕੇ ਜਾਰੀ ਰੱੈਡ ਅਲਰਟ ਦੇ ਤਹਿਤ ਟ੍ਰੈਫਿਕ ਪੁਲਸ ਕਪੂਰਥਲਾ ਨੇ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਨਾਕਾਬੰਦੀ ਕਰਕੇ ਜਿਥੇ ਵੱਡੇ ਪੱਧਰ 'ਤੇ ਵਾਹਨਾਂ ਦੀ ਚੈਕਿੰਗ ਕੀਤੀ , ਉਥੇ ਹੀ 70 ਦੇ ਕਰੀਬ ਚਲਾਨ ਕੱਟੇ।
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਮਾਮਲੇ ਨੂੰ ਲੈ ਕੇ ਸੂਬੇ ਭਰ 'ਚ ਮਾਮਲੇ ਦਾ ਦੌਰ ਜਾਰੀ ਹੈ। ਇਸ ਤਰਜ਼ 'ਤੇ ਕੰਮ ਕਰਦੇ ਹੋਏ ਟ੍ਰੈਫਿਕ ਕਪੂਰਥਲਾ ਦੇ ਇੰਚਾਰਜ ਦਰਸ਼ਨ ਲਾਲ ਸ਼ਰਮਾ ਨੇ ਪੁਲਸ ਟੀਮਾਂ ਦੇ ਨਾਲ ਡੀ. ਸੀ. ਚੌਕ, ਕਰਤਾਰਪੁਰ ਮਾਰਗ, ਜਲੰਧਰ ਮਾਰਗ ਤੇ ਕਾਂਜਲੀ ਮਾਰਗ 'ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਦੂਜੇ ਸ਼ਹਿਰਾਂ ਤੋਂ ਆਉਣ-ਜਾਣ ਵਾਲਿਆਂ ਤਲਾਸ਼ੀ ਲਈ ਤੇ ਵਾਹਨ ਸਵਾਰਾਂ ਤੋਂ ਉਨ੍ਹਾਂ ਦੇ ਨਾਮ ਅਤੇ ਪਤੇ ਨੋਟ ਕੀਤੇ ਗਏ। ਇਸ ਚੈਕਿੰਗ ਦੇ ਦੌਰਾਨ ਟ੍ਰੈਫਿਕ ਪੁਲਸ ਵਲੋਂ ਕੁੱਝ ਅਜਿਹੇ ਵਾਹਨ ਵੀ ਇੰਪਾਊਂਡ ਕੀਤੇ ਗਏ, ਜਿਨ੍ਹਾਂ ਦੇ ਕੋਲ ਕੋਈ ਦਸਤਾਵੇਜ਼ ਨਹੀਂ ਸਨ। ਟ੍ਰੈਫਿਕ ਪੁਲਸ ਦੀ ਇਸ ਮੁਹਿੰਮ ਦੇ ਦੌਰਾਨ ਕੁਲ 70 ਚਾਰ-ਪਹੀਆ ਤੇ ਦੋ-ਪਹੀਆ ਵਾਹਨਾਂ ਦੇ ਚਲਾਨ ਕੱਟੇ ਗਏ ।
ਪਰਚਾ ਦਰਜ ਹੋਣ ਤੋਂ 22 ਦਿਨਾਂ ਬਾਅਦ ਵੀ ਪੁਲਸ ਸਰਪੰਚ ਨੂੰ ਗ੍ਰਿਫਤਾਰ ਕਰਨ 'ਚ ਅਸਫਲ
NEXT STORY