ਚੰਡੀਗੜ੍ਹ (ਬਿਊਰੋ) - ਪੰਜਾਬ ਸਰਕਾਰ ਵਲੋਂ ਅੱਜ ਸੂਬਾ ਪੁਲਸ ਨਾਲ ਸਬੰਧਿਤ ਦੋ ਆਈ. ਪੀ. ਐੱਸ. ਅਧਿਕਾਰੀਆਂ ਸਣੇ 8 ਪੁਲਸ ਅਫ਼ਸਰ ਬਦਲੇ ਹਨ। ਜਾਰੀ ਹੁਕਮਾਂ ਅਨੁਸਾਰ ਅਧਿਕਾਰੀਆਂ ਹਰਮਨਦੀਪ ਸਿੰਘ ਨੂੰ ਬਦਲ ਕੇ ਏ. ਐੱਸ. ਪੀ. ਡੇਰਾ ਬੱਸੀ ਅਤੇ ਸੰਦੀਪ ਮਲਿਕ ਨੂੰ ਏ. ਐੱਸ. ਪੀ. ਫਗਵਾੜਾ ਲਾਇਆ ਗਿਆ ਹੈ। ਪੀ. ਪੀ. ਐੱਸ. ਅਧਿਕਾਰੀਆਂ ਵਿਚ ਦਿਲਬਾਗ ਸਿੰਘ ਨੂੰ ਡੀ. ਐੱਸ. ਪੀ. ਸ਼ਾਹਕੋਟ, ਜਗਦੀਸ਼ ਕੁਮਾਰ ਨੂੰ ਮੌੜ, ਵਰਿੰਦਰਜੀਤ ਸਿੰਘ ਨੂੰ ਹੈੱਡਕੁਆਰਟਰ ਬਰਨਾਲਾ, ਜਸਵਿੰਦਰ ਸਿੰਘ ਨੂੰ ਵਿਜੀਲੈਂਸ ਬਿਊਰੋ, ਅਮਨਦੀਪ ਸਿੰਘ ਬਰਾੜ ਨੂੰ ਡੀ. ਐੱਸ. ਪੀ. ਇਨਵੈਸਟੀਗੇਸ਼ਨ ਲੁਧਿਆਣਾ ਦਿਹਾਤੀ ਤੇ ਮਨੋਜ ਕੁਮਾਰ ਨੂੰ ਪਹਿਲੇ ਸਥਾਨ ਤੋਂ ਬਦਲ ਕੇ ਡੀ. ਐੱਸ. ਪੀ. ਦੀਨਾਨਗਰ ਲਾਇਆ ਗਿਆ ਹੈ।
ਦੁਕਾਨ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ
NEXT STORY