ਬਟਾਲਾ(ਬੇਰੀ)-ਅੱਜ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵੱਲੋਂ 4 ਕਰੋੜ ਦੇ ਕਰੀਬ ਦਾ ਘਪਲਾ ਕਰਨ ਵਾਲੇ ਬਟਾਲਾ ਖਜ਼ਾਨਾ ਦਫਤਰ ਦੇ 4 ਸੇਵਾਮੁਕਤ ਖਜ਼ਾਨਾ ਅਫਸਰਾਂ, 5 ਕਲਰਕਾਂ ਤੇ ਮੁੱਖ ਅਧਿਆਪਕ ਸਮੇਤ 11 ਨੂੰ 5-5 ਸਾਲ ਦੀ ਕੈਦ ਅਤੇ ਪ੍ਰਤੀ ਵਿਅਕਤੀ 2 ਲੱਖ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਸਾਲ 2010 ਵਿਚ ਖਜ਼ਾਨਾ ਅਫਸਰ ਹਰਜਵੰਤ ਸਿੰਘ ਦੀ ਸ਼ਿਕਾਇਤ 'ਤੇ ਉਕਤ ਵਿਅਕਤੀਆਂ ਖਿਲਾਫ ਥਾਣਾ ਸਿਟੀ ਬਟਾਲਾ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਮਿੱਟੀ ਪੁੱਟਦੇ ਅਚਾਨਕ ਹੀ ਜ਼ਮੀਨ 'ਚੋਂ ਕੁਝ ਅਜਿਹਾ ਬਾਹਰ ਆਇਆ, ਮਚ ਗਿਆ ਹੜਕੰਪ
NEXT STORY