ਸ੍ਰੀ ਹਰਗੋਬਿੰਦਪੁਰ (ਬੱਬੂ) : ਸੋਮਵਾਰ ਨੂੰ ਇਕ ਹਾਦਸੇ ਵਿਚ ਟਿੱਪਰ ਡਰਾਈਵਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਜਲਾਲਪੁਰ ਖੁਰਦ ਜ਼ਿਲਾ ਜਲੰਧਰ ਜੋ ਕਿ ਆਪਣਾ ਟਿੱਪਰ ਨੰ.ਪੀ.ਬੀ-010ਬੀ.ਕੇ-6962 ਮਹਿਤਾ ਸਾਈਡ ਵਲੋਂ ਲੈ ਕੇ ਆ ਰਿਹਾ ਸੀ ਤੇ ਜਦੋਂ ਉਹ ਸ੍ਰੀ ਹਰਗੋਬਿੰਦਪੁਰ ਦੇ ਡੌਲਾ ਫਿਲਿੰਗ ਸਟੇਸ਼ਨ ਨੇੜੇ ਪਹੁੰਚਿਆਂ ਤਾਂ ਉਹ ਇਕ ਦਰੱਖਤ ਵਿਚ ਵੱਜ ਗਿਆ।
ਹਾਦਸੇ ਵਿਚ ਡਰਾਈਵਰ ਸੁਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਮਾਰਟਮ ਲਈ ਭੇਜ ਦਿੱਤਾ ਹੈ।
ਮਨਪ੍ਰੀਤ ਬਾਦਲ ਨੇ ਆਮ ਲੋਕਾਂ ਨਾਲ ਬੈਠ ਕੇ ਲਈਆਂ ਚਾਹ ਦੀਆਂ ਚੁਸਕੀਆਂ (ਤਸਵੀਰਾਂ)
NEXT STORY