ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਐਮ.ਐਲ.ਏ. ਸੁਖਪਾਲ ਸਿੰਘ ਖਹਿਰਾ ਨੇ ਸੈਕਟਰ 27 ਪ੍ਰੈਸ ਕਲੱਬ 'ਚ ਹੋਈ ਪ੍ਰੈਸ ਕਾਨਫ੍ਰੰਸ 'ਚ ਆਪਣੇ ਟਿਊਬਵੈਲ ਕੁਨੈਕਸ਼ਨ 'ਤੇ ਮਿਲਦੀ ਸਬਸਿਡੀ ਵਾਪਸ ਦੇਣ ਦਾ ਐਲਾਨ ਕੀਤਾ ਹੈ। ਫ੍ਰੀ ਮਿਲਣ ਵਾਲੀ ਸਹੂਲਤ ਦੇ ਤਹਿਤ ਖਹਿਰਾ ਨੂੰ ਮਿਲਣ ਵਾਲੀ ਸਬਸਿਡੀ ਦਸ ਹਜ਼ਾਰ ਰੁਪਏ ਬਣਦੀ ਹੈ। ਜਿਸ ਦਾ ਬਿੱਲ ਜਮਾਂ ਕਰਵਾਉਣ ਲਈ ਉਨ੍ਹਾਂ ਨੇ ਪਾਵਰਕਾਮ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖ ਦਿੱਤਾ ਹੈ।
ਚੰਡੀਗੜ੍ਹ ਪ੍ਰੈਸ ਕਲੱਬ 'ਚ ਜਾਣਕਾਰੀ ਦਿੰਦੇ ਹੋਏ ਖਹਿਰਾ ਨੇ ਦੱਸਿਆ ਕਿ ਕਿਸਾਨਾਂ ਨੂੰ ਫ੍ਰੀ ਦਿੱਤੀ ਜਾਣ ਵਾਲੀ ਬਿਜਲੀ ਦੀ ਸਬਸਿਡੀ 5400 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ। ਜੇ ਵੱਡੇ ਕਿਸਾਨ ਸਬਸਿਡੀ ਸਮਰਪਣ ਕਰਨ ਤਾਂ 1000 ਕਰੋੜ ਰੁਪਏ ਤੱਕ ਦੀ ਬਚਤ ਹੋ ਸਕਦੀ ਹੈ। ਜਿਸ ਦੀ ਸੋਸ਼ਲ ਸਕਿਓਰਿਟੀ ਯੋਜਨਾਵਾਂ 'ਤੇ ਵਰਤੋਂ ਹੋ ਸਕਦੀ ਹੈ।
ਬਿਜਲੀ ਦੀਆਂ ਤਾਰਾਂ ਨਾਲ ਅੜ ਜਾਣ ਦੇ ਬਾਵਜੂਦ ਚਲਾਉਂਦਾ ਰਿਹਾ ਸਕਸ਼ਨ ਮਸ਼ੀਨ ਤੇ ਫਿਰ ਜੋ ਹੋਇਆ... (ਦੇਖੋ ਤਸਵੀਰਾਂ)
NEXT STORY