ਗੁਰਾਇਆ, (ਜ. ਬ.)- ਲਾਗਲੇ ਪਿੰਡ ਬੋਪਾਰਾਏ ਵਿਖੇ ਦੋ ਖੇਤਾਂ 'ਚ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਹੈ। ਨੇੜਲੇ ਲੋਕਾਂ ਵੱਲੋਂ ਹਿੰਮਤ ਦਿਖਾ ਕੇ ਨਾਲ ਹੀ ਖੜ੍ਹੀ ਕਣਕ ਦੀ ਫਸਲ ਦਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ। ਜਾਣਕਾਰੀ ਅਨੁਸਾਰ ਬੋਪਾਰਾਏ ਵਾਸੀ ਕਿਸਾਨ ਕੇਵਲ ਸਿੰਘ ਨੇ ਦੱਸਿਆ ਕਿ ਅੱਜ ਕਰੀਬ 6 ਵਜੇ ਤੇਜ਼ ਹਵਾਵਾਂ ਚੱਲਣ ਕਾਰਨ ਬਿਜਲੀ ਦੀਆਂ ਤਾਰਾਂ ਆਪਸ ਵਿਚ ਟਕਰਾ ਕੇ ਜੁੜ ਗਈਆਂ। ਤਾਰਾਂ ਜੁੜਨ ਨਾਲ ਅੱਗ ਦੀਆਂ ਚੰਗਿਆੜੀਆਂ ਨਾੜ 'ਤੇ ਆ ਡਿੱਗੀਆਂ, ਜਿਸ ਨਾਲ ਨਾੜ ਨੂੰ ਅੱਗ ਪੈ ਗਈ। ਤੇਜ਼ ਹਵਾਵਾਂ ਕਾਰਨ ਦੇਖਦੇ ਹੀ ਦੇਖਦੇ ਅੱਗ ਤੇਜ਼ ਹੋ ਗਈ। ਆਸ ਪਾਸ ਦੇ ਲੋਕਾਂ ਨੇ ਹਿੰਮਤ ਦਿਖਾ ਕੇ ਟਰੈਕਟਰਾਂ ਨਾਲ ਅੱਗ ਵਾਲੀ ਜਗ੍ਹਾ ਤੋਂ ਕੁਝ ਦੂਰੀ ਤੋਂ ਨਾੜ ਦੀ ਵਹਾਈ ਕਰ ਦਿੱਤੀ, ਜਿਸ ਨਾਲ ਅੱਗ ਨੂੰ ਕਾਬੂ ਵਿਚ ਕਰ ਲਿਆ ਗਿਆ। ਇਸ ਅੱਗ ਨਾਲ ਦੋ ਖੇਤ ਨਾੜ ਦੇ ਸੜ ਕੇ ਸਵਾਹ ਹੋ ਗਏ ਪ੍ਰੰਤੂ ਲੋਕਾਂ ਦੀ ਹਿੰਮਤ ਸਦਕਾ ਨਾਲ ਖੜ੍ਹੀ ਕਣਕ ਨੂੰ ਬਚਾ ਲਿਆ ਗਿਆ।
ਦਿੱਲੀ ਹਾਈ ਕੋਰਟ ਦੇ ਹੁਕਮ ਨਾਲ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ
NEXT STORY