ਬੇਗੋਵਾਲ, (ਰਜਿੰਦਰ)- ਪਿੰਡ ਮਿਆਣੀ ਭੱਗੂਪੁਰੀਆਂ ਵਿਖੇ ਦੋ ਬੱਚਿਆਂ ਦੀ ਮਾਂ ਦੀ ਭੇਤ-ਭਰੇ ਹਲਾਤਾਂ 'ਚ ਮੌਤ ਹੋ ਗਈ।ਇਕੱਤਰ ਜਾਣਕਾਰੀ ਅਨੁਸਾਰ ਰਘੁਬੀਰ ਕੌਰ ਉਰਫ ਰੀਤ ਉਮਰ 30 ਸਾਲ ਜੋ ਕਿ ਦੋ ਬੱਚਿਆਂ ਦੀ ਮਾਂ ਹੈ , ਜੋ ਰਾਤ ਸਮੇਂ ਭੇਤਭਰੇ ਹਲਾਤਾਂ 'ਚ ਮੌਤ ਹੋਣ ਬਾਰੇ ਪਤਾ ਲੱਗਣ 'ਤੇ ਮ੍ਰਿਤਕ ਵਿਆਹੁਤਾ ਰੁਘਬੀਰ ਕੌਰ ਉਰਫ ਰੀਤ ਦਾ ਪਰਿਵਾਰ ਮੋਹਤਬਰ ਵਿਅਕਤੀਆਂ ਨਾਲ ਪਿੰਡ ਮਿਆਣੀ ਭੱਗੂਪੁਰੀਆਂ ਪੁੱਜਾ। ਵਿਆਹੁਤਾ ਦੇ ਪਿਤਾ ਜਗਤਾਰ ਸਿੰਘ ਤੇ ਮਾਂ ਦਲਬੀਰ ਕੌਰ ਵਾਸੀ ਪਿੰਡ ਚਾਨੀਆ ਨਜ਼ਦੀਕ ਨਕੋਦਰ ਜ਼ਿਲਾ ਜਲੰਧਰ ਨੇ ਦੱਸਿਆ ਕਿ ਅਸੀਂ ਛੇ ਸਾਲ ਪਹਿਲਾਂ ਆਪਣੀ ਧੀ ਰੀਤ ਦਾ ਵਿਆਹ ਪਿੰਡ ਮਿਆਣੀ ਭੱਗੂਪੁਰੀਆਂ ਦੇ ਵਸਨੀਕ ਮਨਪ੍ਰੀਤ ਸਿੰਘ ਪੁੱਤਰ ਸੱਤਪਾਲ ਨਾਲ ਕੀਤਾ ਸੀ, ਵਿਆਹ ਸਮੇਂ ਅਸੀਂ ਆਪਣੀ ਹੈਸੀਅਤ ਤੋਂ ਵੱਧ ਦਾਜ ਤੇ ਘਰੇਲੂ ਸਾਮਾਨ ਦਿੱਤਾ ਸੀ। ਰਘੁਬੀਰ ਕੌਰ ਉਰਫ ਰੀਤ ਦੇ ਦੋ ਬੇਟੇ ਇਕ 5 ਸਾਲ ਤੇ ਦੂਸਰਾ ਤਿੰਨ ਸਾਲ ਦਾ ਹੈ, ਪਰ ਰੀਤ ਦਾ ਪਤੀ ਅਕਸਰ ਹੀ ਸ਼ਰਾਬ ਪੀ ਕੇ ਰੀਤ ਦੀ ਕੁੱਟਮਾਰ ਕਰਦਾ ਸੀ। ਮਾਪਿਆਂ ਦੋਸ਼ ਲਾਇਆ ਕਿ ਬੀਤੀ ਰਾਤ ਵੀ ਸ਼ਰਾਬ ਕਾਰਨ ਹੋਏ ਝਗੜੇ ਦੌਰਾਨ ਮਨਪ੍ਰੀਤ ਸਿੰਘ ਨੇ ਸਾਡੀ ਧੀ ਨੂੰ ਕੁੱਟ-ਕੱਟ ਕੇ ਜਾਨੋਂ ਮਾਰ ਦਿੱਤਾ। ਕਿਉਂਕਿ ਰੀਤ ਦੇ ਸਰੀਰ 'ਤੇ ਪਏ ਕੁੱਟ ਦੇ ਨਿਸ਼ਾਨ ਸਾਫ ਨਜ਼ਰ ਆ ਰਹੇ ਸਨ।
ਇਸ ਸੰਬੰਧ 'ਚ ਜਦੋਂ ਐੱਸ. ਐੱਚ. ਓ. ਬੇਗੋਵਾਲ ਹਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਆਹੁਤਾ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਗਈ ਹੈ। ਕੱਲ ਨੂੰ ਪੋਸਟਮਾਰਟਮ ਹੋਵੇਗਾ ਅਤੇ ਉਪਰੰਤ ਆਉਣ ਵਾਲੀ ਰਿਪੋਰਟ 'ਚ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਤੇ ਅਗਲੇਰੀ ਕਾਰਵਾਈ ਰਿਪੋਰਟ ਮੁਤਾਬਕ ਕੀਤੀ ਜਾਵੇਗੀ। ਸਵਾਲ ਦੇ ਜਵਾਬ 'ਚ ਐੱਸ. ਐੱਚ. ਓ. ਹਰਦੀਪ ਸਿੰਘ ਨੇ ਦੱਸਿਆ ਕਿ ਵਿਆਹੁਤਾ ਦਾ ਪਤੀ ਤੇ ਸਹੁਰਾ ਪਰਿਵਾਰ ਘਰ 'ਚ ਮੌਜੂਦ ਨਹੀਂ ਸਨ, ਜੋ ਫਿਲਹਾਲ ਫਰਾਰ ਹਨ।
ਪਤਨੀ ਦੇ ਚਰਿੱਤਰ ਤੋਂ ਤੰਗ ਆ ਕੇ 3 ਬੱਚਿਆਂ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਪਤਨੀ ਨਾਮਜ਼ਦ
NEXT STORY