ਫਗਵਾੜਾ, (ਰੁਪਿੰਦਰ ਕੌਰ)- ਇਕ ਪਾਸੇ ਤਾਂ ਫਗਵਾੜਾ ਨਗਰ ਨਿਗਮ ਨਾਜਾਇਜ਼ ਕਬਜ਼ੇ ਹਟਾਉਣ ਦੀ ਗੱਲ ਕਰਦਾ ਹੈ ਪਰ ਦੂਜੇ ਪਾਸੇ ਲੋਕਾਂ ਵੱਲੋਂ ਨਿਗਮ ਦੀ ਜਗ੍ਹਾ 'ਤੇ ਐਂਗਲ ਫਿਕਸ ਕਰ ਕੇ ਕਬਜ਼ੇ ਕੀਤੇ ਜਾ ਰਹੇ ਹਨ। ਜੇ. ਸੀ. ਟੀ. ਪੁਲ ਲਿੰਕ ਰੋਡ 'ਤੇ ਨਜ਼ਦੀਕ ਸੱਗੂ ਨਿਵਾਸ ਰਤਨਪੁਰਾ ਨਾਲ ਸ਼ੈੱਡ ਪਾਉਣ ਲਈ ਐਂਗਲ ਪੁਲ ਨਾਲ ਫਿਕਸ ਕਰ ਦਿੱਤੇ ਗਏ ਹਨ, ਜਿਸ 'ਤੇ ਸ਼ੈੱਡ ਪਾਉਣ ਦੀ ਤਿਆਰੀ ਹੋ ਰਹੀ ਹੈ ਪਰ ਸ਼ਾਇਦ ਨਗਰ ਨਿਗਮ ਨੂੰ ਇਸ ਤਰ੍ਹਾਂ ਦੇ ਕਬਜ਼ੇ ਬਾਰੇ ਜਾਣਕਾਰੀ ਹੀ ਨਹੀਂ ਹੈ। ਇਸ ਬਾਬਤ ਨਿਗਮ ਅਧਿਕਾਰੀਆਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਚੁੱਕ ਕੇ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ।
ਕਮਿਸ਼ਨਰ ਤੋਂ ਬਾਅਦ ਜਦੋਂ ਨਗਰ ਨਿਗਮ ਮੇਅਰ ਅਰੁਣ ਖੋਸਲਾ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਸ ਨੇ ਵੀ ਨਾਜਾਇਜ਼ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਅਕਾਲੀ ਪ੍ਰਧਾਨ ਨੇ ਚੁੱਕਿਆ ਨਗਰ ਕੌਂਸਲ ਖਿਲਾਫ਼ ਝੰਡਾ
NEXT STORY