ਕਪੂਰਥਲਾ, (ਭੂਸ਼ਣ)- ਬੀਤੇ ਕੁਝ ਸਾਲਾਂ ਦੌਰਾਨ ਸੂਬੇ ਵਿਚ ਸਰਗਰਮ ਗੈਂਗਸਟਰਾਂ ਤੋਂ ਲਗਾਤਾਰ ਹੋ ਰਹੀ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਨੇ ਜਿਥੇ ਪੰਜਾਬ ਪੁਲਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ, ਉਥੇ ਹੀ ਹੁਣ ਹਾਲਾਤ ਇਸ ਕਦਰ ਚਿੰਤਾਜਨਕ ਹੋ ਗਏ ਹਨ ਕਿ ਹਰ ਛੋਟੇ-ਮੋਟੇ ਅਪਰਾਧੀ ਦੇ ਕੋਲ ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਮੱਗਲਿੰਗ ਹੋ ਕੇ ਆਏ ਨਾਜਾਇਜ਼ ਪਿਸਤੌਲ ਪੁੱਜਣ ਨਾਲ ਆਉਣ ਵਾਲੇ ਦਿਨਾਂ ਵਿਚ ਪੰਜਾਬ ਪੁਲਸ ਦੀ ਕ੍ਰਾਈਮ ਦਰ ਨੂੰ ਘਟਾਉਣਾ ਇਕ ਵੱਡੀ ਚੁਣੌਤੀ ਬਣ ਸਕਦਾ ਹੈ।
ਬੀਤੇ ਇਕ ਦਹਾਕੇ ਦੇ ਦੌਰਾਨ ਰਿਕਾਰਡ ਗਿਣਤੀ ਵਿਚ ਬਰਾਮਦ ਹੋ ਚੁੱਕੇ ਹਨ ਨਾਜਾਇਜ਼ ਹਥਿਆਰ- ਕਦੇ ਤੇਜ਼ਧਾਰ ਹਥਿਆਰਾਂ ਤੇ ਲਾਠੀਆਂ ਦੀ ਮਦਦ ਨਾਲ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਛੋਟੇ-ਮੋਟੇ ਲੁਟੇਰਾ ਗੈਂਗ ਤੋਂ ਲੈ ਕੇ ਸੂਬੇ ਵਿਚ ਸਰਗਰਮ ਲਗਭਗ ਹਰ ਗੈਂਗਸਟਰ ਦੇ ਕੋਲ ਨਾਜਾਇਜ਼ ਪਿਸਤੌਲ ਆਉਣਾ ਅਪਰਾਧ ਦੀ ਦਰ ਵਿਚ ਭਾਰੀ ਵਾਧਾ ਹੋ ਗਿਆ ਹੈ। ਜੇਕਰ ਆਂਕੜਿਆਂ ਵੱਲ ਨਜ਼ਰ ਮਾਰੀ ਜਾਵੇ ਤਾਂ ਬੀਤੇ ਇਕ ਦਹਾਕੇ ਦੇ ਦੌਰਾਨ 5 ਪੁਲਸ ਜ਼ਿਲਿਆਂ ਸਮੇਤ ਕੁੱਲ 27 ਜ਼ਿਲਿਆਂ ਤੋਂ ਵੱਖ-ਵੱਖ ਥਾਣਾ ਖੇਤਰਾਂ ਦੀ ਪੁਲਸ ਵੱਖ-ਵੱਖ ਅਪਰਾਧਿਕ ਗੈਂਗ ਨਾਲ ਕਰੀਬ 7 ਹਜ਼ਾਰ ਨਾਜਾਇਜ਼ ਹਥਿਆਰ, ਜਿਨ੍ਹਾਂ ਵਿੱਚ ਦੇਸੀ ਕੱਟੇ ਵੀ ਸ਼ਾਮਲ ਹਨ, ਬਰਾਮਦ ਕਰ ਚੁੱਕੀ ਹੈ। ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਮੁਲਜ਼ਮਾਂ ਵਿਚ ਵੱਡੀ ਗਿਣਤੀ ਵਿਚ ਨਾਬਾਲਿਗ ਮੁਲਜ਼ਮ ਵੀ ਸ਼ਾਮਲ ਹਨ ।
ਉਤਰ ਪ੍ਰਦੇਸ਼ ਤੇ ਬਿਹਾਰ ਤੋਂ ਬੇਹੱਦ ਸਸਤੇ ਰੇਟਾਂ 'ਤੇ ਪਹੁੰਚ ਰਹੇ ਹਨ ਨਾਜਾਇਜ਼ ਹਥਿਆਰ ਸੂਬੇ ਵਿਚ ਨਾਜਾਇਜ਼ ਹਥਿਆਰਾਂ ਦੇ ਧੰਦੇ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾ ਰਹੇ ਹਨ ਉਤਰ ਪ੍ਰਦੇਸ਼ ਤੇ ਬਿਹਾਰ ਨਾਲ ਸਬੰਧਤ ਹਥਿਆਰ ਸਮੱਗਲਰ। ਗੌਰ ਹੋਵੇ ਕਿ ਪੰਜਾਬ ਪੁਲਸ ਬੀਤੇ ਕੁਝ ਸਾਲਾਂ ਦੇ ਦੌਰਾਨ ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਵੱਡੀ ਗਿਣਤੀ ਵਿਚ ਨਾਜਾਇਜ਼ ਪਿਸਤੌਲਾਂ ਦੀ ਖੇਪ ਲੈ ਕੇ ਆ ਰਹੇ ਕਈ ਅਜਿਹੇ ਪ੍ਰਵਾਸੀ ਹਥਿਆਰ ਸਮੱਗਲਰਾਂ ਨੂੰ ਕਾਬੂ ਕਰ ਚੁੱਕੀ ਹੈ, ਜੋ ਪੰਜਾਬ ਵਿਚ ਮਜ਼ਦੂਰੀ ਕਰਨ ਦੇ ਬਹਾਨੇ ਹਥਿਆਰਾਂ ਦੀ ਸਮੱਗਲਿੰਗ ਕਰਦੇ ਸਨ। ਦੱਸਿਆ ਜਾਂਦਾ ਹੈ ਕਿ ਯੂ.ਪੀ. ਅਤੇ ਬਿਹਾਰ ਨਾਲ ਸਬੰਧਤ ਅਜਿਹੇ ਗੈਂਗ ਅਪਰਾਧਿਕ ਗੈਂਗ ਲੋਕਾਂ ਨੂੰ 5 ਹਜ਼ਾਰ ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਦੇ ਕੀਮਤ ਦੇ ਨਾਜਾਇਜ਼ ਹਥਿਆਰ ਸਪਲਾਈ ਕਰਦੇ ਹਨ।
ਖੁਫੀਆ ਤੰਤਰ ਕਰ ਚੁੱਕੀ ਹੈ ਪੰਜਾਬ ਪੁਲਸ ਨੂੰ ਅਲਰਟ ਜਾਰੀ- ਸੂਬੇ ਵਿਚ ਨਾਜਾਇਜ਼ ਹਥਿਆਰਾਂ ਦੇ ਲਗਾਤਾਰ ਵੱਧ ਰਹੇ ਧੰਦੇ ਨੂੰ ਵੇਖਦੇ ਹੋਏ ਖੁਫੀਆ ਤੰਤਰ ਪੰਜਾਬ ਪੁਲਸ ਨੂੰ ਕਈ ਵਾਰ ਅਲਰਟ ਜਾਰੀ ਕਰ ਚੁੱਕਾ ਹੈ, ਜਿਸ ਨੂੰ ਲੈ ਕੇ ਮਿਲੀ ਸੂਚਨਾ ਦੇ ਆਧਾਰ 'ਤੇ ਪੰਜਾਬ ਪੁਲਸ ਵੱਡੀ ਗਿਣਤੀ ਵਿਚ ਨਾਜਾਇਜ਼ ਹਥਿਆਰਾਂ ਦੀ ਖੇਪ ਬਰਾਮਦ ਕਰ ਚੁੱਕੀ ਹੈ। ਇਸ ਦੇ ਬਾਵਜੂਦ ਵੀ ਸੂਬੇ ਵਿਚ ਹਥਿਆਰਾਂ ਦੀ ਸਮੱਗਲਿੰਗ ਦਾ ਦੌਰ ਲਗਾਤਾਰ ਜਾਰੀ ਹੈ , ਜੋ ਕਿਤੇ ਨਾ ਕਿਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰ ਸਕਦਾ ਹੈ। ਗੌਰ ਹੋਵੇ ਕਿ ਖੁਫੀਆ ਤੰਤਰ ਨੇ ਸੂਬੇ ਭਰ ਵਿਚ ਬੀਤੇ ਕੁਝ ਸਾਲਾਂ ਦੇ ਦੌਰਾਨ ਬਣੀ ਝੁੱਗੀ-ਝੌਂਪੜੀਆਂ ਵਿਚ ਵੀ ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਣ ਵਾਲੇ ਨਾਜਾਇਜ਼ ਹਥਿਆਰ ਸਮੱਗਲਰਾਂ ਦੇ ਲੁੱਕਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਜਿਸ ਨੂੰ ਲੈ ਕੇ ਪੰਜਾਬ ਪੁਲਸ ਕਈ ਵਾਰ ਝੁੱਗੀਆਂ ਦੀ ਤਲਾਸ਼ੀ ਲਈ ਵੱਖ-ਵੱਖ ਜ਼ਿਲਿਆਂ ਦੀ ਪੁਲਸ ਨੂੰ ਹੁਕਮ ਜਾਰੀ ਚੁੱਕੀ ਹੈ ।
37 ਬੋਰੀਆਂ ਡੋਡੇ, ਚੂਰਾ-ਪੋਸਤ ਕੇਸ 'ਚ ਭਗੌੜਾ ਕਾਬੂ
NEXT STORY