ਸੁਲਤਾਨਪੁਰ ਲੋਧੀ (ਧੀਰ)— ਕਿੰਨੇ ਦਿਨਾਂ ਤੋਂ ਆਪਣੇ ਸਾਥੀ ਨੂੰ ਦਿਲ ਦੀ ਗੱਲ ਕਹਿਣ ਦੀ ਉਡੀਕ ਕਰਨ ਵਾਲਿਆਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ। 'ਵੈਲੇਨਟਾਈਨਜ਼ ਡੇਅ' ਪਿਆਰ ਨੂੰ ਸਿਰੇ ਚੜ੍ਹਾਉਣ ਦਾ ਦਿਨ ਹੈ। ਵਿਕਟੋਰੀਆ ਯੁੱਗ 'ਚ ਪਿਆਰ ਦਾ ਪ੍ਰਗਟਾਵਾ ਕੀਤੇ ਜਾਣ ਨੂੰ ਫਲੋਰੀਗ੍ਰਾਫੀ ਕਿਹਾ ਜਾਂਦਾ ਸੀ।
ਇਸ ਦਿਨ ਪ੍ਰੇਮੀ ਜੋੜੇ ਇਕ-ਦੂਜੇ ਨੂੰ ਗੁਲਾਬ ਦੇ ਫੁੱਲ ਅਤੇ ਹੋਰ ਤੋਹਫੇ ਦੇ ਕੇ ਦੋਸਤੀ ਦਾ ਹੱਥ ਵਧਾਉਂਦੇ ਹਨ। ਰਿਸ਼ਤਿਆਂ 'ਚ ਪਿਆਰ ਦੀ ਮਿਠਾਸ ਘੋਲ ਕੇ ਅਤੇ 'ਵੈਲੇਨਟਾਈਨ ਡੇਅ' ਮੌਕੇ ਨੌਜਵਾਨ ਲੁਕ-ਛਿਪ ਕੇ ਅਤੇ ਵਿਆਹੁਤਾ ਜੋੜੇ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਨਗੇ। ਨੌਜਵਾਨ ਪੀੜ੍ਹੀ ਵੱਲੋਂ ਸਿਰਫ ਗੁਲਾਬ ਦੇ ਫੁੱਲ ਜਾਂ ਸੌਗਾਤ ਭੇਟ ਕਰਕੇ ਨਹੀਂ ਮਨਾਇਆ ਜਾਂਦਾ 'ਵੈਲੇਨਟਾਈਨਜ਼ ਡੇਅ', ਸਗੋਂ ਜ਼ਿਆਦਾਤਰ ਹੋਟਲਾਂ ਤੇ ਰੈਸਟੋਰੈਂਟਾਂ ਆਦਿ 'ਚ ਇਕੱਠੇ ਹੋ ਕੇ ਗਿਫਟਸ ਦਾ ਲੈਣ-ਦੇਣ ਅਤੇ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ।
ਗਿਫਟ ਗੈਲਰੀਆਂ 'ਚ ਲੱਗੀ ਭੀੜ
'ਵੈਲੇਨਟਾਈਨਜ਼ ਡੇਅ' ਨੂੰ ਲੈ ਕੇ ਗਿਫਟ ਗੈਲਰੀਆਂ 'ਚ ਕਾਫੀ ਰੌਣਕ ਨਜ਼ਰ ਆ ਰਹੀ ਹੈ। ਗਿਫਟ ਗੈਲਰੀ ਦੇ ਮਾਲਕ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਸਾਡੇ ਕੋਲ ਬਹੁਤ ਅਜਿਹੇ ਨੌਜਵਾਨ ਪ੍ਰੇਮੀ ਜੋੜੇ ਆਉਂਦੇ ਹਨ, ਜੋ ਆਪਣਾ ਨਾਂ ਨਾ ਜ਼ਾਹਿਰ ਹੋਣ ਦੀ ਸ਼ਰਤ 'ਤੇ ਵਧੀਆ ਤੋਂ ਵਧੀਆ ਗਿਫਟ ਖਰੀਦਦੇ ਹਨ।
ਨੌਜਵਾਨ ਵਰਗ ਭਾਰੀ ਉਤਸ਼ਾਹਤ
'ਵੈਲੇਨਟਾਈਨ ਡੇਅ' ਨੂੰ ਮੁੱਖ ਰਖਦੇ ਹੋਏ ਨੌਜਵਾਨ ਵਰਗ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦਿਨ ਨੂੰ ਨੌਜਵਾਨ ਪੀੜ੍ਹੀ ਵੱਲੋਂ ਸਿਰਫ ਗੁਲਾਬ ਦੇ ਫੁੱਲ ਜਾਂ ਤੋਹਫੇ ਦੇ ਕੇ ਨਹੀਂ ਸਗੋਂ ਹਮੇਸ਼ਾ ਸਾਥ ਰਹਿਣ ਦੀਆਂ ਕਸਮਾਂ ਦੇ ਕੇ ਵੀ ਮਨਾਇਆ ਜਾਂਦਾ ਹੈ।
ਦੇਵ ਮੋਹਨ ਪੁਰੀ ਅਤੇ ਸੰਜੈ ਦਾ ਕਹਿਣਾ ਹੈ ਵੈਲੇਨਟਾਈਨ ਡੇਅ ਨੌਜਵਾਨਾਂ ਦਾ ਪਸੰਦੀਦਾ ਤਿਉਹਾਰ ਬਣ ਚੁੱਕਾ ਹੈ ਪਰ ਅਸਲ 'ਚ ਪਿਆਰ ਦਾ ਅਸਲੀ ਰੂਪ ਹੁੰਦਾ ਹੈ ਜੋ ਭਰਾ-ਭੈਣ, ਮਾਂ-ਪੁੱਤਰ ਅਤੇ ਪਿਤਾ-ਪੁੱਤਰ ਵਰਗੇ ਰਿਸ਼ਤਿਆਂ ਨੂੰ ਦਰਸਾਉਂਦਾ ਹੋਵੇ।
ਸ਼ਿਕਾਇਤ 'ਤੇ ਡਾਇਲ ਕਰੋ 112, ਹੋਵੇਗੀ ਕਾਰਵਾਈ : ਡੀ. ਐੱਸ. ਪੀ.
ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾ ਹੀ ਕਿਸੇ ਨੂੰ ਜਨਤਕ ਸਥਾਨਾਂ 'ਤੇ ਅਸ਼ਲੀਲਤਾ ਫੈਲਾਉਣ ਦਿੱਤੀ ਜਾਵੇਗੀ। ਜੇਕਰ ਕੋਈ ਛੇੜਖਾਨੀ ਕਰਦਾ ਹੈ ਤਾਂ ਤੁਰੰਤ 112 ਨੰਬਰ 'ਤੇ ਫੋਨ ਕਰੋ। ਕਾਰਵਾਈ ਹੋਵੇਗੀ।
ਵਿਧਾਇਕਾਂ ਨੂੰ 15 ਹਜ਼ਾਰ ਫੋਨ ਭੱਤੇ ਦੀ ਥਾਂ ਮਿਲ ਸਕਦੈ ਸਸਤਾ ਪੈਕਜ
NEXT STORY