ਅੰਮ੍ਰਿਤਸਰ (ਸੁਮਿਤ ਖੰਨਾ) : ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਦੀ ਗੁੱਥੀ ਨੂੰ ਜਲਦ ਸੁਲਝਾਉਣ ਦਾ ਦਾਅਵਾ ਕੀਤਾ ਹੈ। ਸਿੱਧੂ ਮੁਤਾਬਕ ਇਸ ਕਤਲ ਕਾਂਡ ਵਿਚ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਗਈ ਅਤੇ ਜਲਦ ਹੀ ਦੋਸ਼ੀਆਂ ਨੂੰ ਦਬੋਚ ਲਿਆ ਜਾਵੇਗਾ। ਸਿੱਧੂ ਨੇ ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਹਾਸਲ ਕੀਤੀ ਸਫਲਤਾ 'ਤੇ ਪੁਲਸ ਦਾ ਹੌਂਸਲਾ ਵੀ ਵਧਾਇਆ ਹੈ। ਸਿੱਧੂ ਦਾ ਕਹਿਣਾ ਹੈ ਕਿ ਜਿਹੜਾ ਕੰਮ ਕੇਂਦਰੀ ਏਜੰਸੀਆਂ ਨਹੀਂ ਕਰ ਸਕੀਆਂ ਉਹ ਕੰਮ ਪੰਜਾਬ ਪੁਲਸ ਨੇ ਕਰਕੇ ਵਿਖਾਇਆ ਹੈ। ਸਿੱਧੂ ਨੇ ਪੰਜਾਬ ਪੁਲਸ 'ਤੇ ਮਾਣ ਹੋਣ ਦੀ ਗੱਲ ਵੀ ਆਖੀ ਹੈ।
ਜੇਲਾਂ ਅੰਦਰ ਮੋਬਾਇਲ ਫੋਨ ਦੀ ਹੋ ਰਹੀ ਵਰਤੋਂ ਅਤੇ ਕਾਨੂੰਨ ਦੇ ਹੋ ਰਹੇ ਗਲਤ ਇਸਤੇਮਾਲ 'ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਸਰਕਾਰ ਇਸ ਲਈ ਗੰਭੀਰ ਹੈ ਅਤੇ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਸਿੱਧੂ ਨੇ ਸਾਫ ਕੀਤਾ ਹੈ ਕਿ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਸੂਬੇ 'ਚ ਅਮਨ-ਸ਼ਾਂਤੀ ਨੂੰ ਹਰ ਹਾਲ 'ਚ ਬਰਕਰਾਰ ਰੱਖਿਆ ਜਾਵੇਗਾ।
ਨੌਜਵਾਨ ਨੂੰ ਮਾਰਨ ਦੀ ਨੀਅਤ ਨਾਲ ਸੱਟਾਂ ਮਾਰਨ ਵਾਲੇ ਖਿਲਾਫ ਮਾਮਲਾ ਦਰਜ
NEXT STORY