ਤਰਨਤਾਰਨ (ਰਾਜੂ) - ਥਾਣਾ ਵੈਰੋਵਾਲ ਦੀ ਪੁਲਸ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਖਿਲਾਫ ਧਾਰਾ 363, 366 ਅਤੇ 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਦੱਈ ਰਣਜੀਤ ਕੌਰ ਵਾਸੀ ਖੱਖ ਨੇ ਬਿਆਨ ਦਰਜ ਕਰਾਏ ਕਿ ਉਸਦੀ ਲੜਕੀ ਘਰੋਂ ਬਾਹਰ ਗਈ ਸੀ, ਜੋ ਕਿ ਘਰ ਵਾਪਸ ਨਹੀਂ ਆਈ। ਅਸੀਂ ਆਪਣੇ ਤੌਰ 'ਤੇ ਉਸ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਮੇਰੀ ਲੜਕੀ ਨੂੰ ਕਾਹਨ ਸਿੰਘ ਪੁੱਤਰ ਜਗਤਾਰ ਸਿੰਘ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਇਸ ਕੰਮ ਵਿਚ ਕਾਹਨ ਸਿੰਘ ਨੇ ਭਰਾ ਕਿਸਾਨ ਸਿੰਘ ਅਤੇ ਉਸਦੀ ਮਾਤਾ ਦਰਸ਼ਨ ਕੌਰ ਪਤਨੀ ਜਗਤਾਰ ਸਿੰਘ ਨੇ ਮਦਦ ਕੀਤੀ ਹੈ। ਪੁਲਸ ਲੜਕੀ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
ਧਮਕੀ ਭਰੇ ਪੱਤਰ ਲਿਖ ਕੇ ਫਿਰੌਤੀ ਵਸੂਲਣ ਵਾਲੇ 4 ਗ੍ਰਿਫਤਾਰ, 3 ਪਿਸਤੌਲ ਤੇ ਕਾਰਤੂਸ ਬਰਾਮਦ
NEXT STORY