ਅੰਮ੍ਰਿਤਸਰ— 'ਵਾਰ ਮੈਮੋਰੀਅਲ' ਦੇ ਬਾਹਰ ਖੜ੍ਹੇ ਇਸ ਸ਼ਖਸ ਨੂੰ ਉਡੀਕ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ, ਜੋ ਇਥੇ ਸ਼ਹੀਦਾਂ ਦੀ ਯਾਦਗਾਰ ਦਾ ਉਦਘਾਟਨ ਕਰਨ ਲਈ ਪਹੁੰਚੇ ਹੋਏ ਹਨ ਪਰ ਮੁੱਖ ਮੰਤਰੀ ਸਾਬ੍ਹ ਕੋਲ ਇਸ ਦੇ ਦੁੱਖੜੇ ਸੁਣਨ ਲਈ 5 ਮਿੰਟ ਦਾ ਸਮਾਂ ਵੀ ਨਹੀਂ ਹੈ। ਹੱਥ 'ਚ ਤਖ਼ਤੀ ਫੜੀ ਖੜ੍ਹਾ ਇਹ ਸ਼ਖਸ ਸ਼ਹਾਦਤ ਦਾ ਜਾਮ ਪੀ ਚੁਕੇ 3 ਪੁਲਸ ਮੁਲਾਜ਼ਮਾਂ ਦਾ ਭਰਾ ਹੈ। ਇਸ ਦਾ ਰੋਸ ਹੈ ਕਿ ਉਸ ਦੇ ਭਰਾਵਾਂ ਦੀ ਸ਼ਹਾਦਤ ਤੋਂ ਬਾਅਦ ਸਰਕਾਰ ਨੇ ਉਸ ਦੀ ਸਾਰ ਨਹੀਂ ਲਈ ਤੇ ਨਾ ਹੀ ਉਸ ਨੂੰ ਨੌਕਰੀ ਦਿੱਤੀ ਗਈ।
ਉਹ 3 ਸਾਲਾਂ ਤੋਂ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਜੇ ਤਕ ਕਾਮਯਾਬ ਨਹੀਂ ਹੋ ਸਕਿਆ। ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਲਈ ਯਾਦਗਾਰਾਂ ਬਣਾਉਣਾ ਚੰਗੀ ਗੱਲ ਹੈ ਪਰ ਇਸ ਦੇ ਨਾਲ-ਨਾਲ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣੀ ਵੀ ਬੇਹੱਦ ਜ਼ਰੂਰੀ ਹੈ।
ਦੀਵਾਲੀ 'ਤੇ ਬੱਚਿਆਂ ਨੂੰ ਗਿਫਟ ਕਰੋ 'ਤੀਸਰੀ ਅੱਖ' - ਅਰਪਿਤ ਸ਼ੁਕਲਾ (ਵੀਡੀਓ)
NEXT STORY