ਕਪੂਰਥਲਾ, (ਗੁਰਵਿੰਦਰ ਕੌਰ)- ਜਲ ਸਪਲਾਈ ਸੈਨੀਟੇਸ਼ਨ (ਸ) ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਸੰਬੋਧਨ ਕਰਦਿਆਂ ਪ੍ਰਧਾਨ ਸੁਖਨੰਦਨ ਸਿੰਘ ਨੇ ਦੱਸਿਆ ਕਿ ਯੂਨੀਅਨ ਦੀਆਂ ਦੋ ਮੀਟਿੰਗਾਂ ਮਹਿਕਮੇ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਮਹਿਕਮੇ ਦੇ ਸੈਕਟਰੀ ਜਸਪਾਲ ਤਲਵਾੜ ਨਾਲ ਹੋ ਚੁੱਕੀਆਂ ਹਨ ਪਰ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਹੋਇਆ। ਇਸ ਤੋਂ ਬਾਅਦ ਮਹਿਕਮੇ ਦੇ ਮੁੱਖ ਇੰਜੀਨੀਅਰ ਨੂੰ ਮੰਗ-ਪੱਤਰ ਵੀ ਦਿੱਤਾ ਗਿਆ ਸੀ ਪਰ ਉਸ ਵੱਲੋਂ ਮੀਟਿੰਗ ਦਾ ਸਮਾਂ ਨਾ ਦਿੱਤੇ ਜਾਣ ਕਾਰਨ ਯੂਨੀਅਨ ਵੱਲੋਂ ਮੁੱਖ ਦਫਤਰ ਦੇ ਬਾਹਰ ਨਾਰੇਬਾਜ਼ੀ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਹੈ 16 ਅਪ੍ਰੈਲ ਨੂੰ ਮਹਿਕਮੇ ਦੇ ਹੈੱਡ ਆਫਿਸ ਪਟਿਆਲਾ ਦੇ ਦਫਤਰ ਅੱਗੇ ਸੂਬਾ ਪੱਧਰੀ ਧਰਨਾ ਲਾਇਆ ਜਾਵੇਗਾ।
ਇਹ ਸਨ ਹਾਜ਼ਰ
ਇਸ ਮੌਕੇ ਮੁਕੇਸ਼ ਕੰਡਾ, ਗੁਰਬਖਸ਼ ਜੱਗੀ ਬਠਿੰਡਾ, ਹਰਜੀਤ ਮੋਗਾ, ਸੰਜੀਵ ਕੌਂਡਲ, ਹਿੰਮਤ ਸਿੰਘ, ਅਮਰੀਕ ਸਿੰਘ, ਜਸਵਿੰਦਰ ਨਵਾਂਸ਼ਹਿਰ, ਬਲਵੀਰ ਸਿੰਘ, ਅਮਰੀਕ ਸਿੰਘ, ਗੁਰਦਿਆਲ ਸਿੰਘ, ਮਨਮੋਹਨ ਸਿੰਘ, ਬਿੱਟੂ ਮਲੋਟ, ਚੰਦ ਸਿੰਘ ਚਾਗਲੀ, ਤੇਜਵੰਤ ਢਿਲਵਾਂ, ਰਾਜਪਾਲ, ਸਤਨਾਮ, ਲੱਖਾ ਸਿੰਘ ਸਮਰਾ ਆਦਿ ਹਾਜ਼ਰ ਸਨ।
ਇਹ ਹਨ ਮੁੱਖ ਮੰਗਾਂ
ਜਿਨ੍ਹਾਂ ਫੀਲਡ ਮੁਲਾਜ਼ਮਾਂ ਦੇ ਜੀ. ਪੀ. ਐੱਫ. ਦੇ ਖਾਤੇ ਖੁੱਲ੍ਹੇ ਸਨ, ਉਨ੍ਹਾਂ ਦੇ ਸੀ. ਪੀ. ਐੱਫ. ਦੇ ਬਕਾਏ 15 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਹੀਂ ਮਿਲੇ।
ਇਨਲਿਸਟਮੈਂਟ ਵਾਲੇ ਕਰਮਚਾਰੀਆਂ ਨੂੰ ਮਹਿਕਮੇ 'ਚ ਲਿਆ ਕੇ ਰੈਗੂਲਰ ਕੀਤਾ ਜਾਵੇ।
ਮਸਟਰੋਲ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ।
20 ਸਾਲ ਬਾਅਦ ਰੈਗੂਲਰ ਵਰਕਰਾਂ ਤੇ ਪਰਖਕਾਲ ਨੂੰ ਖਤਮ ਕੀਤਾ ਜਾਵੇ।
ਫੀਲਡ ਮੁਲਾਜ਼ਮਾਂ 'ਤੇ ਵੀ ਟਾਈਮ ਸਕੇਲ ਲਾਗੂ ਕੀਤਾ ਜਾਵੇ।
ਦਰਜਾ ਤਿੰਨ ਤੇ ਚਾਰ ਕਰਮਚਾਰੀਆਂ 'ਤੇ ਪ੍ਰਮੋਸ਼ਨ ਚੈਨਲ ਚਾਲੂ ਕੀਤਾ ਜਾਵੇ।
ਪੰਪ ਓਪਰੇਟਰਾਂ ਨੂੰ ਵੀ ਸੀ. ਡੀ. ਸੀ. ਚਾਰਜ ਦੇ ਕੇ ਜੇ. ਈ. ਪ੍ਰਮੋਟ ਕੀਤਾ ਜਾਵੇ।
ਜੇ. ਈ. ਪ੍ਰਮੋਟ ਕੋਟਾ ਪੰਪ ਆਪਰੇਟਰਾਂ ਲਈ 30 ਫੀਸਦੀ ਕੀਤਾ ਜਾਵੇ।
ਪੰਜ ਆਪਰੇਟਰਾਂ ਨੂੰ ਵੀ ਜੇ. ਬੀ. ਸੀ. ਟੀਚਰਾਂ ਬਰਾਬਰ 4200 ਗਰੇਡ ਪੇ-ਸਕੇਲ ਦਿੱਤਾ ਜਾਵੇ।
ਫਰਜ਼ੀ ਦਸਤਾਵੇਜ਼ 'ਤੇ ਕੈਨੇਡਾ ਤੋਂ ਪਰਤਦਿਆਂ ਕਾਬੂ
NEXT STORY