ਧੂਰੀ (ਸੰਜੀਵ ਜੈਨ) : ਸਥਾਨਕ ਬਸੰਤ ਵਿਹਾਰ ਦੇ ਇਕ ਵਿਆਹ ਸਮਾਗਮ 'ਚ ਸ਼ਿਰਕਤ ਕਰਨ ਗਏ ਪਰਿਵਾਰ ਦੇ ਘਰ 'ਚ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਰਾਕੇਸ਼ ਕੁਮਾਰ ਪੁੱਤਰ ਹੰਸ ਰਾਜ ਵਾਸੀ ਬਸੰਤ ਵਿਹਾਰ, ਧੂਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਹ ਲੰਘੇ ਦਿਨ ਆਪਣੀ ਭਾਣਜੀ ਦੇ ਵਿਆਹ ਸਮਾਗਮ 'ਚ ਸ਼ਿਰਕਤ ਕਰਨ ਲਈ ਪਰਿਵਾਰ ਸਮੇਤ ਨਾਭਾ ਗਏ ਹੋਏ ਸੀ। ਸਮਾਗਮ 'ਚ ਸ਼ਿਰਕਤ ਕਰਨ ਤੋਂ ਉਪਰੰਤ ਜਦੋਂ ਉਹ ਘਰ ਵਾਪਸ ਪਰਤੇ ਤਾਂ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੇ ਕਮਰੇ ਦੇ ਸਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀ ਖੁੱਲ੍ਹੀ ਪਈ ਸੀ।
ਪੀੜਤ ਮੁਤਾਬਕ ਘਰ ਵਿਚੋਂ ਲਗਭਗ 20 ਤੋਲੇ ਸੋਨੇ ਦੇ ਗਹਿਣੇ, ਸਵਾ ਕਿਲੋ ਚਾਂਦੀ ਦੇ ਗਹਿਣੇ ਅਤੇ ਬਰਤਨ ਸਮੇਤ ਹੋਰ ਸਮਾਨ ਗਾਇਬ ਸੀ। ਪੁਲਸ ਵੱਲੋਂ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਨਾਮਾਲੂਮ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਕਣਕ ਦੀ ਖਰੀਦ ਪਿਛਲੇ ਸਾਲ ਨਾਲੋਂ ਇਸ ਵਾਰ ਵੱਧ ਹੋਣ 'ਤੇ ਕਿਸਾਨ ਹੋਏ ਬਾਗੋ-ਬਾਗ
NEXT STORY