ਜਲੰਧਰ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਡਿਨਰ ਪਾਰਟੀ 'ਚ ਖਾਲਿਸਤਾਨੀ ਅੱਤਵਾਦੀ ਜਸਪਾਲ ਅਟਵਾਲ ਦੀ ਮੌਜੂਦਗੀ 'ਚ ਹੰਗਾਮਾ ਹੋ ਗਿਆ। ਇਸ ਵਿਚ ਸਰਕਾਰ ਇਨ੍ਹਾਂ ਤੱਥਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਕਿ ਦੋਸ਼ੀ ਕਰਾਰ ਦਿੱਤੇ ਗਏ ਖਾਲਿਸਤਾਨੀ ਅੱਤਵਾਦੀ ਜਸਪਾਲ ਅਟਵਾਲ ਨੂੰ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਤੋਂ ਬਿਨਾਂ ਭਾਰਤ ਆਉਣ ਦਾ ਵੀਜ਼ਾ ਕਿਵੇਂ ਮਿਲਿਆ।
ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਕੈਨੇਡਾਈ ਹਾਈ ਕਮਿਸ਼ਨਰ ਨਾਦਿਰ ਪਟੇਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਮੰਡਲ ਦੇ ਸਨਮਾਨ ਵਿਚ ਆਯੋਜਿਤ ਰਾਤ ਦੇ ਖਾਣੇ ਲਈ ਅਟਵਾਲ ਨੂੰ ਸੱਦਾ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਦੇ ਦੋ ਪਹਿਲੂ ਹਨ-ਇਕ ਉਸ ਦੀ ਪ੍ਰੋਗਰਾਮ ਵਿਚ ਮੌਜੂਦਗੀ ਨੂੰ ਲੈ ਕੇ ਹੈ, ਜਿਸ 'ਤੇ ਕੈਨੇਡਾਈ ਪੱਖ ਨੂੰ ਗੌਰ ਕਰਨਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਗਲਤੀ ਸੀ ਅਤੇ ਇਸ ਕਾਰਨ ਅੱਜ ਦੇ ਰਾਤ ਦੇ ਖਾਣੇ ਲਈ ਸੱਦਾ ਵਾਪਸ ਲੈ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਵੀਜ਼ੇ ਦੇ ਬਾਰੇ ਮੈਂ ਤਤਕਾਲ ਨਹੀਂ ਕਹਿ ਸਕਦਾ ਕਿ ਇਹ ਕਿਵੇਂ ਹੋਇਆ। ਲੋਕਾਂ ਦੇ ਭਾਰਤ ਵਿਚ ਆਉਣ ਦੇ ਕਈ ਤਰੀਕੇ ਹਨ। ਤੁਸੀਂ ਭਾਰਤੀ ਨਾਗਰਿਕ ਹੋ ਜਾਂ ਓ. ਸੀ. ਆਈ. ਕਾਰਡਧਾਰਕ, ਅਸੀਂ ਆਪਣੇ ਮਿਸ਼ਨ ਨਾਲ ਵੇਰਵੇ ਦਾ ਪਤਾ ਕਰ ਰਹੇ ਹਾਂ। ਸਾਨੂੰ ਦੇਖਣਾ ਹੋਵੇਗਾ ਕਿ ਇਹ ਕਿਵੇਂ ਹੋਇਆ। ਅਟਵਾਲ ਨੂੰ 1986 ਵਿਚ ਪੰਜਾਬ ਦੇ ਤਤਕਾਲੀਨ ਮੰਤਰੀ ਮਲਕੀਤ ਸਿੰਘ ਸਿੱਧੂ ਦੀ ਵੈਨਕੂਵਰ ਵਿਚ ਹੱਤਿਆ ਦਾ ਯਤਨ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਕੈਨੇਡਾ ਦੀ ਧਰਤੀ ਤੋਂ ਖਾਲਿਸਤਾਨੀ ਲਹਿਰ ਨੂੰ ਮਿਲ ਰਹੇ ਸਮਰਥਨ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਦੌਰਾਨ ਉਠਾ ਸਕਦੇ ਹਨ। ਭਾਰਤ ਕੋਲ ਇਸ ਸਾਲ ਦੇ ਪੁਖਤਾ ਸਬੂਤ ਹਨ ਕਿ ਕੈਨੇਡਾ ਦੀ ਧਰਤੀ ਦਾ ਖਾਲਿਸਤਾਨੀ ਲਹਿਰ ਨੂੰ ਮਜ਼ਬੂਤੀ ਪਹੁੰਚਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹੀ ਨਹੀਂ, ਉੱਥੇ ਵੱਸੇ ਕੱਟੜਪੰਥੀ ਸਿੱਖਾਂ ਦੇ ਬੱਚਿਆਂ ਨੂੰ ਵੀ ਭਵਿੱਖ ਦੇ ਕੱਟੜਪੰਥ ਵੱਲ ਧੱਕਿਆ ਜਾ ਰਿਹਾ ਹੈ। ਕੈਨੇਡਾ ਦੀ ਧਰਤੀ ਤੋਂ ਚੱਲਣ ਵਾਲੀ ਅੱਤਵਾਦੀ ਮੂਵਮੈਂਟ ਨੂੰ ਰੋਕਣ ਲਈ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਲੰਮੀ ਗੱਲਬਾਤ ਹੋ ਸਕਦੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਬੁੱਧਵਾਰ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਹੋਈ। ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਟਰੂਡੋ ਨੂੰ ਲੋੜੀਂਦੇ 9 ਅੱਤਵਾਦੀਆਂ ਦੀ ਸੂਚੀ ਵੀ ਸੌਂਪੀ ਗਈ। ਇਸ ਵਿਚ ਪ੍ਰਧਾਨ ਮੰਤਰੀ ਟਰੂਡੋ ਦੇ ਫਿੱਕੇ ਸਵਾਗਤ ਦੀਆਂ ਖਬਰਾਂ ਵੀ ਚਰਚਾ ਵਿਚ ਰਹੀਆਂ। ਇਸ ਪਿੱਛੇ ਕਈ ਕਾਰਨ ਵੀ ਹਨ, ਜਿਨ੍ਹਾਂ ਦਾ ਸਬੰਧ ਖਾਲਿਸਤਾਨ ਨਾਲ ਜੁੜਿਆ ਹੋਇਆ ਹੈ। ਖਾਲਿਸਤਾਨ ਦੇ ਮੁੱਦੇ 'ਤੇ ਸਿੱਖ ਜਰਨਲਿਸਟ ਤਵਲੀਨ ਸਿੰਘ ਅਰੂੜ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਖੁੱਲ੍ਹਾ ਪੱਤਰ ਲਿਖ ਕੇ ਕਿਹਾ ਹੈ ਕਿ ਭਾਰਤ ਵਿਚ ਖਾਲਿਸਤਾਨ ਦੀਆਂ ਜੜ੍ਹਾਂ ਨਹੀਂ ਹਨ ਅਤੇ ਨਾ ਹੀ ਹੋਣਗੀਆਂ। ਨਾਲ ਹੀ ਇਹ ਵੀ ਕਿਹਾ ਕਿ ਜੋ ਵੱਖਵਾਦੀਆਂ ਨਾਲ ਸਾਂਝ ਰੱਖੇਗਾ, ਉਹ ਦੇਸ਼ ਦਾ ਦੁਸ਼ਮਣ ਹੈ।
ਭਾਰਤ ਵਿਚ ਤੁਹਾਡਾ ਸਵਾਗਤ, ਤੁਹਾਡਾ ਪਰਿਵਾਰ ਬਹੁਤ ਪਿਆਰਾ ਹੈ ਅਤੇ ਬੱਚੇ ਬਹੁਤ ਸੁੰਦਰ ਹਨ। ਮੈਂ ਸਪੱਸ਼ਟ ਤੌਰ 'ਤੇ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਪ੍ਰਸ਼ਾਸਨ ਦੇ ਤੌਰ ਤਰੀਕਿਆਂ ਤੋਂ ਖਫਾ ਹਾਂ, ਜਿਸ ਦੇ ਵਿਸ਼ਵਾਸ ਵਿਚ ਤੁਸੀਂ ਵਿਸ਼ਵ ਨੂੰ ਪ੍ਰਭਾਵਸ਼ਾਲੀ ਆਗੂ ਵਜੋਂ ਆਕਰਸ਼ਿਤ ਕੀਤਾ ਹੈ ਅਤੇ ਵਿਸ਼ਵ ਵਿਚ ਜਿਸ ਨੇ ਵੰਡ ਅਤੇ ਮਤਭੇਦ ਦੀ ਦੀਵਾਰ ਖੜ੍ਹੀ ਕੀਤੀ ਹੋਈ ਹੈ। ਮੈਂ ਬਹੁਤ ਸੰਖੇਪ ਵਿਚ ਲਿਖਣਾ ਚਾਹੁੰਦੀ ਹਾਂ। ਇਨ੍ਹਾਂ ਖਬਰਾਂ ਨੂੰ ਵੇਖ ਕੇ ਮੈਂ ਬਹੁਤ ਉਦਾਸ ਹੋਈ। ਤੁਹਾਡੀ ਯਾਤਰਾ ਦੌਰਾਨ ਤੁਹਾਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ। ਜਿਵੇਂ ਕਿ ਤੁਹਾਡੇ ਅਹੁਦੇ ਨੂੰ ਜ਼ਰੂਰਤ ਸੀ ਅਤੇ ਜਿਵੇਂ ਕਿ ਉਸਨੂੰ ਦਿੱਤਾ ਜਾਣਾ ਚਾਹੀਦਾ ਸੀ। ਤੁਹਾਡਾ ਸਵਾਗਤ ਉਹੋ ਜਿਹਾ ਨਹੀਂ ਹੋਇਆ, ਜਿਹੋ ਜਿਹਾ ਦੂਜੇ ਰਾਸ਼ਟਰ ਮੁਖੀਆਂ ਦਾ ਹੁੰਦਾ ਹੈ। ਮੈਂ ਇਨ੍ਹਾਂ ਖਬਰਾਂ ਨੂੰ ਲੈ ਕੇ ਨਿਰਾਸ਼ ਹਾਂ ਕਿ ਤੁਹਾਡਾ ਖਾਲਿਸਤਾਨੀ ਅਤੇ ਸਿੱਖ ਪ੍ਰਤੀਕਿਰਿਆਵਾਦੀ ਗਰੁੱਪਾਂ ਦੇ ਨਾਲ ਸਬੰਧ ਹੈ।
ਮੈਂ ਖਾਲਿਸਤਾਨੀ ਤੇ ਸਿੱਖ ਵਿਰੋਧੀ ਗਰੁੱਪਾਂ ਨਾਲ ਨਫਰਤ ਕਰਦੀ ਹਾਂ। ਤੁਹਾਡੀ ਉਨ੍ਹਾਂ ਨਾਲ ਮਿੱਤਰਤਾ ਹੈ। ਮੈਂ ਇਹ ਸਮਝ ਸਕਦੀ ਹਾਂ ਕਿ ਤੁਸੀਂ ਇਕ ਅਜਿਹੇ ਚੋਣ ਹਲਕੇ ਤੋਂ ਸਿਆਸੀ ਆਗੂ ਹੋ ਅਤੇ ਬਹੁਤ ਵੱਡੇ ਸਿੱਖ ਭਾਈਚਾਰੇ ਪ੍ਰਤੀ ਸੰਬੰਧ ਬਣਾਉਣਾ ਤੁਹਾਡੀ ਮਜਬੂਰੀ ਹੈ, ਜੋ ਤੁਹਾਡੇ ਸੁੰਦਰ ਦੇਸ਼ ਵਿਚ ਰਹਿੰਦੇ ਹਨ ਪਰ ਇਕ ਸਿੱਖ ਨੇ ਸਾਡੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ, ਜਿਸ ਨਾਲ ਇਸ ਦੇਸ਼ ਵਿਚ ਸਿੱਖ ਵਿਰੋਧੀ ਕਤਲੇਆਮ ਹੋਇਆ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਘਟਨਾ ਦੇ ਬਾਅਦ ਪੰਜਾਬ ਵਿਚ ਅੱਤਵਾਦ ਦਾ ਸਭ ਤੋਂ ਭੈੜਾ ਦੌਰ ਰਿਹਾ। ਮੈਂ ਸਿੱਖ ਵੱਖਵਾਦੀਆਂ ਦੇ ਇਸ ਰਵੱਈਏ ਦੀ ਨਿੰਦਾ ਕਰਦੀ ਹਾਂ। ਮੈਂ ਜਾਣਦੀ ਹਾਂ ਕਿ ਤੁਸੀਂ ਇਹ ਰਿਕਾਰਡ 'ਤੇ ਨਹੀਂ ਕਹਿ ਸਕਦੇ ਕਿ ਕੈਨੇਡਾ ਸੰਗਠਿਤ ਭਾਰਤ ਦਾ ਸਮਰਥਨ ਕਰਦਾ ਹੈ ਪਰ ਇਨ੍ਹਾਂ ਵੱਖਵਾਦੀ ਗਰੁੱਪਾਂ ਅਤੇ ਨਿੱਜੀ ਤੌਰ 'ਤੇ ਵੱਖਵਾਦੀਆਂ ਜਾਂ ਅੱਤਵਾਦੀਆਂ ਨਾਲ ਕਿਸੇ ਤਰ੍ਹਾਂ ਦੇ ਸੰਬੰਧ ਨਾਲ ਬਹੁਤ ਸਾਰੇ ਲੋਕਾਂ ਦਾ ਅਕਸ ਖਰਾਬ ਹੋਇਆ ਹੈ, ਜਿਨ੍ਹਾਂ ਵਿਚ ਮੈਂ ਵੀ ਹਾਂ ਅਤੇ ਅਸਲ ਵਿਚ ਤੁਹਾਨੂੰ ਅਜਿਹੀ ਸਲਾਹ ਦੀ ਲੋੜ ਵੀ ਹੋਵੇਗੀ। ਤੁਸੀਂ ਇਕ ਸਿਆਸੀ ਆਗੂ ਹੋ ਅਤੇ ਤੁਸੀਂ ਉਹ ਸਭ ਕੁਝ ਕਰੋਗੇ ਜੋ ਤੁਹਾਡੇ ਦੇਸ਼ ਦੀ ਅਗਵਾਈ ਕਰਨ, ਕਹਿਣ ਅਤੇ ਪ੍ਰਭਾਵਸ਼ਾਲੀ ਨੇਤਾ ਬਣਨ ਵਿਚ ਸਮਰਥ ਹੋਵੇ। ਕਈ ਨਿੱਜੀ ਅੱਤਵਾਦੀ ਗਰੁੱਪਾਂ ਦੇ ਨਾਲ ਤੁਹਾਡੀਆਂ ਬੈਠਕਾਂ ਦਾ ਸਪੱਸ਼ਟੀਕਰਨ ਵੀ ਦਿੱਤਾ ਜਾ ਸਕਦਾ ਹੈ ਪਰ ਮੈਨੂੰ ਇਹ ਕਹਿਣ ਦੀ ਇਜਾਜ਼ਤ ਦਿੱਤੀ ਜਾਵੇ ਕਿ ਭਾਰਤ ਵਿਚ ਸਾਡਿਆਂ ਵਿਚੋਂ ਬਹੁਤ ਇਸ ਲਈ ਜ਼ਿੰਮੇਵਾਰ ਹਨ ਅਤੇ ਖੱਬੇ ਅਤੇ ਸੱਜੇ ਪੱਖੀ ਵਿਚਾਰਾਂ ਦੀ ਸਿਆਸਤ ਦੇ ਬਿਨਾਂ ਉਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਸਹਿਣ ਨਹੀਂ ਕਰੋਗੇ, ਜਿਨ੍ਹਾਂ ਦੇ ਤੁਹਾਡੇ ਦੇਸ਼ ਵਿਚ ਰਹਿਣ ਵਾਲੇ ਲੋਕਾਂ ਨਾਲ ਸਬੰਧ ਹਨ। ਭਾਰਤ ਵਿਚ ਖਾਲਿਸਤਾਨ ਦੀ ਕੋਈ ਜੜ੍ਹ ਨਹੀਂ ਹੈ ਅਤੇ ਨਾ ਹੀ ਕਦੀ ਹੋਵੇਗੀ। ਜੋ ਲੋਕ ਇਸ ਦੇਸ਼ ਦਾ ਬਟਵਾਰਾ ਕਰਨ ਲਈ ਉਨ੍ਹਾਂ ਗਰੁੱਪਾਂ ਨਾਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਦਰਦ ਹੋਵੇਗਾ ਕਿਉਂਕਿ ਉਹ ਉਨ੍ਹਾਂ ਦੇ ਦੁਸ਼ਮਣ ਹਨ। ਤੁਹਾਡੀ ਭਾਰਤ ਯਾਤਰਾ ਸ਼ਾਨਦਾਰ ਹੋਵੇ ਤੇ ਤੁਸੀਂ ਖੁਸ਼ੀ-ਖੁਸ਼ੀ ਆਪਣੇ ਦੇਸ਼ ਪਰਤੋ।
ਦੁਕਾਨ 'ਚ ਲੱਗੀ ਅੱਗ, ਲੱਗਭਗ 50 ਲੱਖ ਦਾ ਹੋਇਆ ਨੁਕਸਾਨ
NEXT STORY