ਕਪੂਰਥਲਾ, (ਭੂਸ਼ਣ)- ਅੰਮ੍ਰਿਤਸਰ ਮਾਰਗ 'ਚ ਸੋਮਵਾਰ ਦੀ ਸਵੇਰੇ ਇਕ ਵਿਆਹੁਤਾ ਨੇ ਸ਼ੱਕੀ ਹਾਲਤ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਸਬ ਡਿਵੀਜ਼ਨ ਗੁਰਮੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਲੋਹਰੀ ਗੇਟ ਖੇਤਰ 'ਚ ਇਕ ਵਿਆਹੁਤਾ ਸਾਕਸ਼ੀ ਵਰਮਾ ਪਤਨੀ ਅਮਿਤ ਵਰਮਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ, ਜਿਸ 'ਤੇ ਜਦੋਂ ਡੀ. ਐੱਸ. ਪੀ. ਸਬ ਡਿਵੀਜ਼ਨ ਨੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੱਬਰ ਸਿੰਘ ਨੂੰ ਨਾਲ ਲੈ ਕੇ ਮੌਕੇ ਦਾ ਮੁਆਇਨਾ ਕੀਤਾ ਤਾਂ ਸਾਕਸ਼ੀ ਵਰਮਾ ਮ੍ਰਿਤਕ ਪਾਈ ਗਈ। ਪੁਲਸ ਨੇ ਸਾਕਸ਼ੀ ਦੀ ਲਾਸ਼ ਨੂੰ ਤੁਰੰਤ ਆਪਣੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਕਪੂਥਲਾ ਭੇਜ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਕਸ਼ੀ ਵਰਮਾ ਦਾ ਪਤੀ ਅਮਿਤ ਵਰਮਾ ਬੀਤੇ 8 ਮਹੀਨਿਆਂ ਤੋਂ ਕੈਨੇਡਾ 'ਚ ਰਹਿ ਰਿਹਾ ਸੀ ਅਤੇ ਉਹ ਆਪਣੇ ਸਹੁਰੇ ਪਰਿਵਾਰ ਦੇ ਨਾਲ ਆਪਣੀ 5 ਸਾਲ ਦੀ ਧੀ ਦੇ ਨਾਲ ਰਹਿ ਰਹੀ ਸੀ।
ਸਿਵਲ ਹਸਪਤਾਲ 'ਚ ਮੌਜੂਦ ਸਾਕਸ਼ੀ ਵਰਮਾ ਦੇ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਵਾਸੀ ਤਲਵਾੜਾ ਜ਼ਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ 6 ਸਾਲ ਪਹਿਲਾਂ ਅਮਿਤ ਵਰਮਾ ਦੇ ਨਾਲ ਹੋਇਆ ਸੀ ਅਤੇ ਉਨ੍ਹਾਂ ਨੂੰ ਫੋਨ 'ਤੇ ਉਨ੍ਹਾਂ ਦੀ ਲੜਕੀ ਨੇ ਖੁਦਕੁਸ਼ੀ ਕਰਨ ਦੇ ਸਬੰਧੀ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਆਪਣੇ ਸਹੁਰੇ ਪਰਿਵਾਰ ਦੇ ਨਾਲ ਕਦੇ ਕੋਈ ਲੜਾਈ ਨਹੀਂ ਹੋਈ ਸੀ, ਅਖਿਰ ਸਾਕਸ਼ੀ ਦੀ ਮੌਤ ਦਾ ਕੀ ਕਾਰਨ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਪਣੀ ਲੜਕੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਸ ਦੇ ਸਹੁਰੇ ਘਰ ਪੁੱਜੇ ਤਾਂ ਮ੍ਰਿਤਕਾ ਦੀ ਲਾਸ਼ ਜ਼ਮੀਨ 'ਤੇ ਪਈ ਹੋਈ ਸੀ । ਇਸ ਸਬੰਧੀ ਉਨ੍ਹਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਖਬਰ ਲਿਖੇ ਜਾਣ ਤਕ ਸਿਟੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ ।
ਲੜਕੇ ਦੀ ਹੱਤਿਆ ਦੇ ਮਾਮਲੇ 'ਚ 2 ਨਾਬਾਲਗਾਂ ਸਮੇਤ 4 ਮੁਲਜ਼ਮ ਕਾਬੂ
NEXT STORY